ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਮਹਾਤਮਾ ਬੁੱਧ ਦੀ ਦੁਰਲੱਭ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਥਾਨਕ ਵਸਨੀਕਾਂ ਨੇ ਦੱਸਿਆ ਕਿ ਮਰਦਾਨ ਜ਼ਿਲ੍ਹੇ ਦੀ ਤਖਤਬਾਈ ਤਹਿਸੀਲ ਵਿਚ ਇਕ ਖੇਤ ਵਿਚ ਖੋਦਾਈ ਦੌਰਾਨ ਮਿਲੀ ਇਸ ਮੂਰਤੀ ਨੂੰ ਇਕ ਸਥਾਨਕ ਮੌਲਵੀ ਦੇ ਹੁਕਮ 'ਤੇ ਮੂਰਤੀ ਨੂੰ ਨਸ਼ਟ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਚਾਰ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਿਚ ਕੁਝ ਲੋਕ ਹਥੌੜੇ ਨਾਲ ਬੁੱਤ ਨੂੰ ਤੋੜਦੇ ਹੋਏ ਦਿਖਾਈ ਦਿੱਤੇ ਸਨ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਅਬਦੁੱਲ ਸਮਦ ਖਾਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਸੂਬੇ ਦਾ ਪੁਰਾਣਾ ਨਾਮ ਗੰਧਾਰ ਹੈ ਅਤੇ ਇਹ ਬੁੱਧ ਧਰਮ ਨਾਲ ਜੁੜਿਆ ਇਕ ਪ੍ਰਮੁੱਖ ਸਥਾਨ ਰਿਹਾ ਹੈ। ਪੁਰਾਣੇ ਸਮੇਂ ਵਿਚ ਬਣੀ ਗੰਧਾਰ ਸ਼ੈਲੀ ਵਿਚ ਬੁੱਧ ਦੀਆਂ ਬਹੁਤ ਸਾਰੀਆਂ ਮੂਰਤੀਆਂ ਖੋਦਾਈ ਵਿਚ ਮਿਲੀਆਂ ਹਨ।
ਆਪਣੇ ਹੀ ਦੇਸ਼ 'ਚ ਘਿਰੇ PM ਓਲੀ, ਅਯੁੱਧਿਆ 'ਤੇ ਬਿਆਨ ਤੋਂ ਭੜਕਿਆ ਨੇਪਾਲੀ ਸੰਤ ਸਮਾਜ
NEXT STORY