ਇਸਲਾਮਾਬਾਦ-ਪਾਕਿਸਤਾਨ ਦੇ ਕਰਾਚੀ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਕੀਤੀ ਗਈ ਹਰਸ਼ ਹਵਾਈ ਫਾਇਰਿੰਗ 'ਚ 11 ਸਾਲ ਲੜਕੇ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਅਜਮੇਰ ਨਗਰੀ 'ਚ ਰੇਜਾ ਨੂੰ ਇਕ ਗੋਲੀ ਲੱਗੀ ਅਤੇ ਜਿੰਨਾ ਹਸਪਤਾਲ 'ਚ ਉਸ ਦੀ ਮੌਤ ਹੋ ਗਈ।
ਹਾਲਾਂਕਿ ਅਧਿਕਾਰੀਆਂ ਨੇ ਉਲੰਘਣਕਰਤਾ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਦੀ ਚਿਤਾਵਨੀ ਦਿੱਤੀ ਸੀ, ਇਸ ਵਾਰ ਹਾਨੀ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਹੈ, ਜਦੋਂ ਮਹਾਨਗਰ 'ਚ ਸਿਰਫ 4 ਵਿਅਕਤੀ ਜ਼ਖਮੀ ਹੋਏ ਸਨ। ਹਸਪਤਾਲ ਦੀ ਰਿਪੋਰਟ ਮੁਤਾਬਕ ਗੋਲੀਆਂ ਦੀ ਲਪੇਟ 'ਚ ਆਉਣ ਨਾਲ ਕੁੱਲ 18 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਖਵਾਜ਼ਾ ਅਜਮੇਰ ਨਗਰ 'ਚ ਇਲਾਜ ਦੌਰਾਨ 11 ਸਾਲਾਂ ਇਕ ਲੜਕੇ ਦੀ ਮੌਤ ਹੋ ਗਈ।
6 ਨੂੰ ਕੋਰੰਗੀ ਦੇ ਜਿੰਨਾ ਪੋਸਟਗ੍ਰੈਜੁਏਟ ਮੈਡੀਕਲ ਸੈਂਟਰ, ਚਾਰ ਨੂੰ ਅੱਬਾਸੀ ਸ਼ਹੀਦ ਹਸਪਤਾਲ, ਤਿੰਨ ਨੂੰ ਸਿਵਿਲ ਹਸਪਤਾਲ ਅਤੇ ਦੋ ਨੂੰ ਸਿੰਧ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਹੈ। ਉੱਤਰੀ ਨਜ਼ੀਮਾਬਾਦ ਦੇ ਕੋਹੀਸਤਾਨ ਚੌਂਕ ਦੇ ਕੋਲ ਗੋਲੀ ਲੱਗਣ ਨਾਲ ਇਕ 10 ਸਾਲ ਦੀ ਲੜਕੀ ਇਕਰਾ ਵੀ ਜ਼ਖਮੀ ਹੋ ਗਈ। ਰਿਪੋਰਟ ਮੁਤਾਬਕ ਪੁਲਸ ਨੇ ਕਿਹਾ ਕਿ ਹਵਾਈ ਫਾਇਰਿੰਗ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਹਵਾਈ ਫਾਇਰਿੰਗ ਦੇ ਲਈ ਨਵੇਂ ਸਾਲ ਦੇ ਤਿਉਹਾਰ 'ਤੇ ਕਰਾਚੀ ਦੇ ਆਲੇ-ਦੁਆਲੇ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ।
ਅਮਰੀਕਾ : ਕੈਂਟਕੀ 'ਚ ਤੂਫਾਨ ਕਾਰਨ ਹੜ੍ਹ, ਬਿਜਲੀ ਸਪਲਾਈ ਠੱਪ, ਐਮਰਜੈਂਸੀ ਦਾ ਐਲਾਨ
NEXT STORY