ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਮੁਸਲਿਮ ਭਾਈਚਾਰੇ 'ਤੇ ਵੀ ਅੱਤਿਆਚਾਰ ਵੱਧਦੇ ਜਾ ਰਹੇ ਹਨ। ਅਜਿਹੀ ਹੀ ਇਕ ਘਟਨਾ ਵਿਚ ਕੱਟੜਪੰਥੀ ਮੌਲਵੀਆਂ ਨਾਲ ਮਿਲ ਕੇ ਹਿੰਸਕ ਭੀੜ ਨੇ ਅਹਿਮਦੀਆ ਭਾਈਚਾਰੇ ਦੀ ਮਸਜਿਦ ਨੂੰ ਤੋੜ ਦਿੱਤਾ। ਇਹੀ ਨਹੀਂ ਅਰਾਜਕਤਾ ਦੇ ਇਸ ਕੰਮ ਵਿਚ ਪੁਲਸ ਵੀ ਮੌਜੂਦ ਰਹਿ ਕੇ ਕੱਟੜਪੰਥੀਆਂ ਦੀ ਮਦਦ ਕਰਦੀ ਰਹੀ।
ਪਾਕਿਸਤਾਨ ਦੀ ਅਸਲੀ ਤਸਵੀਰ ਨੂੰ ਪੇਸ਼ ਕਰਨ ਵਾਲੀ ਇਹ ਘਟਨਾ ਗੁਜਰਾਂਵਾਲਾ ਜ਼ਿਲ੍ਹੇ ਦੇ ਗਾਰਮੋਲਾ ਵਿਕਰਨ ਪਿੰਡ ਦੀ ਹੈ। ਇਸ ਘਟਨਾ 'ਤੇ ਸਰਕਰ ਦੀ ਚੁੱਪੀ ਨੂੰ ਇਕ ਪੱਤਰਕਾਰ ਬਿਲਾਲ ਫਾਰੂਕੀ ਨੇ ਟਵਿੱਟਰ 'ਤੇ ਪੋਸਟ ਕਰ ਕੇ ਤੋੜ ਦਿੱਤਾ। ਹੁਣ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਦੀ ਨਿੰਦਾ ਕੀਤੀ ਜਾ ਰਹੀ ਹੈ।
ਇਸ ਪੱਤਰਕਾਰ ਮੁਤਾਬਕ ਕੱਟੜਪੰਥੀ ਮੌਲਵੀਆਂ ਦੇ ਨਾਲ ਸੈਂਕੜੇ ਲੋਕਾਂ ਦੀ ਭੀੜ ਅਹਿਦਮੀਆ ਭਾਈਚਾਰੇ ਦੀ ਮਸਜਿਦ 'ਤੇ ਪਹੁੰਚੀ। ਇਹਨਾਂ ਨਾਲ ਪੁਲਸ ਵੀ ਸੀ। ਇੱਥੇ ਪਹੁੰਚ ਕੇ ਭੀੜ ਨੇ ਹੰਗਾਮਾ ਕੀਤਾ। ਬਾਅਦ ਵਿਚ ਹਿੰਸਕ ਭੀੜ ਨੇ ਮਸਜਿਦ ਦੀਆਂ ਮੀਨਾਰਾਂ ਅਤੇ ਗੁੰਬਦ ਢਹਿ-ਢੇਰੀ ਕਰ ਦਿੱਤਾ। ਇੱਥੇ ਕਲਮਾ ਲਿਖਿਆ ਹੋਇਆ ਸੀ, ਉਸ ਨੂੰ ਵੀ ਅਪਵਿੱਤਰ ਕਰ ਦਿੱਤਾ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਲੱਗਭਗ 40 ਲੱਖ ਅਹਿਮਦੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਉਹਨਾਂ ਨੂੰ ਪਾਕਿਸਤਾਨ ਵਿਚ ਘੱਟ ਗਿਣਤੀ ਮੰਨਿਆ ਜਾਂਦਾ ਹੈ। ਹੋਰ ਘੱਟ ਗਿਣਤੀ ਭਾਈਚਾਰੇ ਦੀ ਤਰ੍ਹਾਂ ਇਹਨਾਂ 'ਤੇ ਵੀ ਅੱਤਿਆਚਾਰ ਹੋ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਪੋਪ ਫ੍ਰਾਂਸਿਸ ਨੇ ਮਿਆਂਮਾਰ ਸੈਨਾ ਅੱਗੇ ਗੋਡੇ ਟੇਕ ਕੇ ਕੀਤੀ ਅਪੀਲ, ਕਿਹਾ- ਬੰਦ ਕਰੋ ਖ਼ੂਨ-ਖਰਾਬਾ (ਵੀਡੀਓ)
ਪਹਿਲਾਂ ਵੀ ਇੱਥੇ ਅਹਿਮਦੀਆ ਭਾਈਚਾਰੇ ਦੀ 100 ਸਾਲ ਪੁਰਾਣੀ ਮਸਜਿਦ ਨੂੰ ਤੋੜ ਦਿੱਤਾ ਗਿਆ ਸੀ। ਪੱਤਰਕਾਰ ਦੇ ਇਸ ਖ਼ਬਰ ਨੂੰ ਟਵੀਟ ਕਰਦੇ ਹੀ ਇੰਟਰਨੈੱਟ 'ਤੇ ਪਾਕਿਸਤਾਨ ਅਤੇ ਇੱਥੋਂ ਦੀ ਕੱਟੜਪੰਥੀ ਸੋਚ ਦੀ ਆਲੋਚਨਾ ਹੋ ਰਹੀ ਹੈ। ਅਹਿਮਦੀਆ ਭਾਈਚਾਰੇ 'ਤੇ ਪਾਕਿਸਤਾਨ ਵਿਚ ਜ਼ੁਲਮ ਹੋਣ ਦੇ ਸੰਬੰਧ ਵਿਚ ਬ੍ਰਿਟੇਨ ਦੇ ਸੰਸਦੀ ਦਲ ਦੀ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ
NEXT STORY