ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ (IHC) ਨੇ ਅੱਜ ਭਾਵ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜ਼ਰਦਾਰੀ ਨੂੰ ਇਹ ਜ਼ਮਾਨਤ ਗੈਰ ਕਾਨੂੰਨੀ ਤਰੀਕੇ ਨਾਲ ਨਿਵਿਦਾ ਦੇਣ ਦੇ ਇਕ ਕੇਸ ਵਿਚ ਮਿਲੀ ਹੈ।
ਇਸਲਾਮਾਬਾਦ ਹਾਈ ਕੋਰਟ ਦੀ ਡਿਵੀਜ਼ਨਲ ਬੈਂਚ ਜਿਸ ਵਿਚ ਜਸਟਿਸ ਆਮੇਰ ਫਾਰੂਕ ਅਤੇ ਜਸਟਿਸ ਮੋਸਿਨ ਅਖਤਰ ਕਿਆਨੀ ਹਨ ਉਨ੍ਹਾਂ ਨੇ ਇਹ ਅੰਤਰਿਮ ਜ਼ਮਾਨਤ ਦਾ ਆਦੇਸ਼ ਦਿੱਤਾ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਹਿ ਪ੍ਰਧਾਨ ਜ਼ਰਦਾਰੀ ਨੂੰ ਜ਼ਮਾਨਤ 13 ਜੂਨ ਤੱਕ ਲਈ ਹੀ ਮਿਲੀ ਹੈ।
ਅਫਗਾਨਿਸਤਾਨ 'ਚ ਹਵਾਈ ਹਮਲਿਆਂ ਦੌਰਾਨ 5 ਅੱਤਵਾਦੀ ਢੇਰ
NEXT STORY