ਕਰਾਚੀ (ਬਿਊਰੋ): ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਧੀ ਬਖਤਾਵਰ ਭੁੱਟੋ ਜ਼ਰਦਾਰੀ ਦੀ 27 ਨਵੰਬਰ ਨੂੰ ਕੁੜਮਾਈ ਹੋਣ ਜਾ ਰਹੀ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਦੇ ਮੁਤਾਬਕ, ਬਿਲਾਵਲ ਹਾਊਸ ਦੇ ਬੁਲਾਰੇ ਵੱਲੋਂ ਭੇਜੇ ਗਏ ਸੱਦਾ ਕਾਰਡ ਵਿਚ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਦੀ ਧੀ ਦੀ ਕੁੜਮਾਈ ਅਮਰੀਕਾ ਦੇ ਕਾਰੋਬਾਰੀ ਯੂਨੁਸ ਚੌਧਰੀ ਦੇ ਪੁੱਤਰ ਮਹਿਮੂਦ ਚੌਧਰੀ ਨਾਲ ਹੋਣ ਵਾਲੀ ਹੈ।
ਪਾਕਿਸਤਾਨ ਵਿਚ ਹੋਣ ਵਾਲੇ ਇਸ ਖਾਸ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਲੋਕਾਂ ਨੂੰ ਭੇਜੇ ਗਏ ਸੱਦਾ ਕਾਰਡ ਵਿਚ ਕਿਹਾ ਗਿਆ ਹੈ ਕਿ ਕੁੜਮਾਈ ਤੋਂ ਇਕ ਦਿਨ ਪਹਿਲਾਂ ਮਹਿਮਾਨਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ ਅਤੇ ਆਪਣੀ ਰਿਪੋਰਟ ਬਿਲਾਵਲ ਹਾਊਸ ਵਿਚ ਭੇਜਣੀ ਹੋਵੇਗੀ। ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਕਿਹਾ ਕਿ ਆਯੋਜਨ ਸਥਲ 'ਤੇ ਸਾਰੀਆਂ ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾਵੇਗਾ। ਇਸ ਦੇ ਤਹਿਤ ਕੋਰੋਨਾ ਰਿਪੋਰਟ ਦੇ ਨੈਗੇਟਿਵ ਆਉਣ ਦੇ ਬਾਅਦ ਹੀ ਸਮਾਹੋਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਰੋਜ਼ਾਨਾ ਵਾਪਰ ਰਹੀਆਂ ਬਲਾਤਕਾਰ ਦੀਆਂ 11 ਘਟਨਾਵਾਂ
ਪ੍ਰੋਗਰਾਮ ਸਥਲ ਦੇ ਅੰਦਰ ਮੋਬਾਇਲ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਮੀਡੀਆ ਸੈਲ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਰਟੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੇ ਘੋਸ਼ਣਾ ਕੀਤੀ ਹੈ ਕਿ ਅੱਲਾਹ ਦੇ ਰਹਿਮ ਨਾਲ ਉਹਨਾਂ ਅਤੇ ਸ਼ਹੀਦ ਬੀਬੀ ਬੇਨਜ਼ੀਰ ਭੁੱਟੋ ਦੀ ਧੀ ਬਖਤਾਵਰ ਭੁੱਟੋ ਜ਼ਰਦਾਰੀ ਦੀ 27 ਨਵੰਬਰ ਨੂੰ ਮਹਿਮੂਦ ਚੌਧਰੀ ਨਾਲ ਕੁੜਮਾਈ ਹੋਵੇਗੀ। ਮਹਿਮੂਦ ਚੌਧਰੀ ਅਮਰੀਕਾ ਦੇ ਕਾਰੋਬਾਰੀ ਯੂਨੁਸ ਚੌਧਰੀ ਦੇ ਪੁੱਤਰ ਹਨ। ਉਹਨਾਂ ਦਾ ਪੂਰਾ ਪਰਿਵਾਰ ਅਮਰੀਕਾ ਵਿਚ ਰਹਿੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਚੋਣ ਨਤੀਜਿਆਂ ਖਿਲਾਫ਼ ਪ੍ਰਦਰਸ਼ਨ, ਟਰੰਪ ਦੇ ਸਮਰਥਨ 'ਚ ਸੜਕਾਂ 'ਤੇ ਉਤਰੇ ਲੋਕ
ਪਾਕਿ 'ਚ ਰੋਜ਼ਾਨਾ ਵਾਪਰ ਰਹੀਆਂ ਬਲਾਤਕਾਰ ਦੀਆਂ 11 ਘਟਨਾਵਾਂ
NEXT STORY