ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਨੀਲਮ ਘਾਟੀ ਵਿਚ ਬੱਦਲ ਫੱਟਣ ਨਾਲ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਜਦਕਿ ਕੁਝ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਵੀ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਮੁਤਾਬਕ ਬੱਦਲ ਫੱਟਣ ਨਾਲ ਸੈਲਾਨੀ ਸਥਲ ਨੀਲਮ ਘਾਟੀ ਵਿਚ ਹੜ੍ਹ ਆ ਗਿਆ, ਜਿਸ ਨਾਲ 150 ਤੋਂ ਵੱਧ ਘਰ ਅਤੇ ਦੋ ਮਸਜਿਦਾਂ ਪ੍ਰਭਾਵਿਤ ਹੋਈਆਂ।
ਜਾਣਕਾਰੀ ਮੁਤਾਬਕ ਕਈ ਲੋਕ ਹਾਲੇ ਵੀ ਘਰਾਂ ਵਿਚ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਅਧਿਕਾਰੀਆਂ ਨੇ ਵਿਸਥਾਪਿਤ ਲੋਕਾਂ ਦੇ ਰਹਿਣ ਲਈ ਮੇਕ-ਸ਼ਿਫਟ ਕੈਂਪ ਸਥਾਪਿਤ ਕੀਤੇ ਹਨ।
ਟਰੰਪ ਤੇ ਇਮਰਾਨ ਦੀ ਮੁਲਾਕਾਤ 'ਤੇ ਬੋਲੇ ਪਾਕਿ ਮੰਤਰੀ: 'ਅੱਲਾਹ ਖੈਰ ਕਰੇ'
NEXT STORY