ਲਾਹੌਰ (ਬਿਊਰੋ)— ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਅੱਤਵਾਦੀ ਮੁਖੀ ਹਾਫਿਜ਼ ਸਈਦ ਨੂੰ ਬੀਤੇ ਕਈ ਸਾਲਾਂ ਵਿਚ ਪਹਿਲੀ ਵਾਰ ਬੁੱਧਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਈਦ ਦੀ ਨਮਾਜ਼ ਪੜ੍ਹਨ ਤੋਂ ਰੋਕ ਦਿੱਤਾ ਗਿਆ। ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦਾ ਮੁਖੀ ਹਾਫਿਜ਼ ਸਈਦ ਇਸ ਸਟੇਡੀਅਮ ਵਿਚ ਈਦ ਮੌਕੇ ਨਮਾਜ਼ ਪੜ੍ਹਦਾ ਰਿਹਾ ਹੈ। ਇਸ ਵਾਰ ਹਾਫਿਜ਼ ਨੇ ਇੱਥੇ ਆਪਣੇ ਜੌਹਰ ਕਸਬਾ ਸਥਿਤ ਰਿਹਾਇਸ਼ ਨੇੜੇ ਇਕ ਸਥਾਨਕ ਮਸਜਿਦ ਵਿਚ ਨਮਾਜ਼ ਅਦਾ ਕੀਤੀ।
ਹਾਫਿਜ਼ ਦੇ ਸੰਗਠਨ ਜੇ.ਯੂ.ਡੀ. ਨੂੰ ਸੰਯੁਕਤ ਰਾਸ਼ਟਰ ਸੰਘ ਨੇ ਅੱਤਵਾਦੀ ਸਮੂਹ ਐਲਾਨਿਆ ਹੋਇਆ ਹੈ। ਇਸ ਘਟਨਾਕ੍ਰਮ ਨਾਲ ਕਰੀਬੀ ਤੌਰ 'ਤੇ ਜੁੜੇ ਇਕ ਅਧਿਕਾਰੀ ਨੇ ਦੱਸਿਆ,''ਸਈਦ ਗੱਦਾਫੀ ਸਟੇਡੀਅਮ ਵਿਚ ਨਮਾਜ਼ ਦੀ ਅਗਵਾਈ ਕਰਨੀ ਚਾਹੁੰਦਾ ਸੀ ਪਰ ਉਸ ਦੇ ਇਕ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਜੇਕਰ ਹਾਫਿਜ਼ ਆਪਣੀ ਯੋਜਨਾ 'ਤੇ ਅੱਗੇ ਵੱਧਦਾ ਤਾਂ ਸਰਕਾਰ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ।''
ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ ਦੇ ਬਾਅਦ ਹਾਫਿਜ਼ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਉਸ ਨੇ ਗੱਦਾਫੀ ਸਟੇਡੀਅਮ ਵਿਚ ਨਮਾਜ਼ ਦੀ ਅਗਵਾਈ ਕਰਨ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ। ਗੌਰਤਲਬ ਹੈ ਕਿ ਹਾਫਿਜ਼ ਇਸ ਸਟੇਡੀਅਮ ਵਿਚ ਕਈ ਸਾਲਾਂ ਤੋਂ ਈਦ ਅਤੇ ਬਕਰੀਦ ਦੀ ਨਮਾਜ਼ ਦੀ ਅਗਵਾਈ ਕਰਦਾ ਰਿਹਾ ਸੀ। ਇੰਨੀ ਹੀ ਨਹੀਂ ਸਈਦ ਨੂੰ ਪਾਕਿਸਤਾਨੀ ਸਰਕਾਰ ਸਖਤ ਸੁਰੱਖਿਆ ਵੀ ਮੁਹੱਈਆ ਕਰਵਾਉਂਦੀ ਸੀ।
ਸੂਡਾਨ 'ਚ ਹਿੰਸਕ ਪ੍ਰਦਰਸ਼ਨਾਂ ਕਾਰਨ UN ਨੇ ਕੁੱਝ ਕਰਮਚਾਰੀਆਂ ਨੂੰ ਹਟਾਇਆ
NEXT STORY