ਫੈਸਲਾਬਾਦ : ਪਾਕਿਸਤਾਨ ਦੇ ਇਕ ਮੀਡੀਆ ਚੈਨਲ ਨੇ ਸੋਮਵਾਰ ਨੂੰ ਦੱਸਿਆ ਕਿ ਫੈਸਲਾਬਾਦ ਵਿਚ ਇੱਕ ਹਸਪਤਾਲ ਦੇ ਇੱਕ ਕਰਮਚਾਰੀ ਦੁਆਰਾ ਇੱਕ ਨਾਬਾਲਗ ਮਰੀਜ਼ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਾਕਿਸਤਾਨ ਦੇ ਡੇਲੀ ਡਾਨ ਨਿਊਜ਼ ਨੇ ਦੱਸਿਆ ਕਿ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਇੱਕ ਕਰਮਚਾਰੀ ਨੇ ਐਤਵਾਰ ਨੂੰ ਹਸਪਤਾਲ ਦੇ ਅਹਾਤੇ ਵਿਚ ਇੱਕ ਨਾਬਾਲਗ ਮਰੀਜ਼ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਸ਼ਿਕਾਇਤਕਰਤਾ, ਮਰੀਜ਼ ਦੀ ਮਾਂ ਨੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 376 ਦੇ ਤਹਿਤ ਸਿਵਲ ਲਾਈਨਜ਼ ਪੁਲਸ ਕੋਲ ਇੱਕ ਐੱਫਆਈਆਰ ਦਰਜ ਕਰਵਾਈ। ਉਸ ਦੀ ਬੀਮਾਰ ਧੀ ਨੂੰ ਮੈਡੀਕਲ ਟੈਸਟਾਂ ਲਈ ਹਸਪਤਾਲ ਲਿਜਾਇਆ ਗਿਆ ਸੀ।
ਅਖਬਾਰ ਦੇ ਅਨੁਸਾਰ, ਸ਼ੱਕੀ ਲੜਕੀ ਨੂੰ ਲੇਬਰ ਰੂਮ ਵਿਚ ਲੈ ਗਿਆ ਅਤੇ ਕਥਿਤ ਤੌਰ 'ਤੇ ਉਸ ਨੂੰ ਉਥੇ ਤਿੰਨ ਘੰਟੇ ਤੱਕ ਰੱਖਿਆ। ਬੇਹੋਸ਼ ਕਰਨ ਦੀ ਦਵਾਈ ਦਿੱਤੀ ਅਤੇ ਬੇਹੋਸ਼ ਹੋਣ 'ਤੇ ਉਸ ਨਾਲ ਬਲਾਤਕਾਰ ਕੀਤਾ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲੜਕੀ ਦੀ ਮਾਂ ਨੇ ਆਪਣੀ ਧੀ ਨੂੰ ਬੇਹੋਸ਼ ਪਿਆ ਦੇਖਿਆ ਅਤੇ ਹੋਸ਼ ਵਿੱਚ ਆਉਣ 'ਤੇ ਉਸ ਨਾਲ ਵਾਪਰੇ ਭਾਣੇ ਬਾਰੇ ਦੱਸਿਆ।
ਪਾਕਿਸਤਾਨ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਬਣਿਆ ਹੋਇਆ ਹੈ, ਜਿੱਥੇ ਲਾਹੌਰ ਅਤੇ ਫੈਸਲਾਬਾਦ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਸਭ ਤੋਂ ਵੱਧ ਮਾਮਲੇ ਦਰਜ ਹਨ। ਇਸਲਾਮਾਬਾਦ-ਅਧਾਰਤ ਸਸਟੇਨੇਬਲ ਸੋਸ਼ਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (SSDO) ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਫੈਸਲਾਬਾਦ ਔਰਤਾਂ ਵਿਰੁੱਧ ਹਿੰਸਾ ਵਿੱਚ ਇੱਕ ਭਿਆਨਕ ਵਾਧੇ ਦੇ ਕੇਂਦਰ ਵਜੋਂ ਉੱਭਰਿਆ, 2023 ਵਿਚ ਅਜਿਹੇ 728 ਕੇਸਾਂ ਦੀ ਰਿਪੋਰਟ ਕੀਤੀ ਗਈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਮਾਰਚ ਵਿੱਚ ਜਾਰੀ ਕੀਤੀ ਗਈ ਰਿਪੋਰਟ ਨੇ ਪਾਕਿਸਤਾਨ ਵਿੱਚ ਖਾਸ ਤੌਰ 'ਤੇ ਪੰਜਾਬ ਅਤੇ ਸਿੰਧ ਪ੍ਰਾਂਤਾਂ ਵਿੱਚ ਔਰਤਾਂ ਵਿਰੁੱਧ ਹਿੰਸਾ, ਬਲਾਤਕਾਰ, ਅਗਵਾ ਅਤੇ ਆਨਰ ਕਿਲਿੰਗ ਦੀਆਂ ਵਧਦੀਆਂ ਘਟਨਾਵਾਂ 'ਤੇ ਰੌਸ਼ਨੀ ਪਾਈ ਹੈ।
ਪੁਲਾੜ ਸਟੇਸ਼ਨ ਤੋਂ ਦੋ ਰੂਸੀ, ਇੱਕ ਅਮਰੀਕੀ ਨਾਗਰਿਕ ਲੈ ਕੇ ਕੈਪਸੂਲ ਧਰਤੀ ਵੱਲ ਰਵਾਨਾ
NEXT STORY