ਇਸਲਾਮਾਬਾਦ (ਏਜੰਸੀ)— ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਾਂਘੇ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੱਕ ਪੂਰਾ ਹੋ ਜਾਣ ਦੀ ਸੰਭਾਵਨਾ ਹੈ।

ਪਾਕਿਸਤਾਨ ਤੋਂ ਭਾਰਤ ਦੇ ਡੇਰਾ ਬਾਬਾ ਨਾਨਕ ਤੱਕ ਲੱਗਭਗ 4 ਕਿਲੋਮੀਟਰ ਲੰਬਾ ਲਾਂਘਾ ਬਣਾਇਆ ਜਾਵੇਗਾ।

ਭਾਰਤ ਦੇ ਮੁਕਾਬਲੇ ਪਾਕਿਸਤਾਨ 'ਚ ਜੰਗੀ ਪੱਧਰ 'ਤੇ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਹੋਈ ਸਫਾਈ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਪੱਬਾਂ ਭਾਰ ਹੈ।

ਪਾਕਿਸਤਾਨ ਨੇ ਅਪੀਲ ਕੀਤੀ ਹੈ ਕਿ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਦੇ ਵਿਚਾਲੇ ਖੇਤਰ ਨੂੰ ਇਤਿਹਾਸਕ ਤੇ ਬੇਮਿਸਾਲ ਬਣਾਉਣ ਲਈ ਦੁਨੀਆ ਭਰ 'ਚ ਵੱਸਦੇ ਸਿੱਖ ਨਿਵੇਸ਼ ਕਰਨ।

ਲਾਂਘਾ ਬਣਾਉਣ ਲਈ ਪਾਕਿਸਤਾਨ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ।

ਕਰਤਾਰਪੁਰ ਲਾਂਘੇ ਦਾ ਉਦਘਾਟਨ ਸਿੱਖ ਭਾਈਚਾਰੇ ਲਈ 70 ਸਾਲਾਂ ਬਾਅਦ ਹੋਈ ਇਕ ਸ਼ਾਨਦਾਰ ਘਟਨਾ ਹੈ। ਇਸ ਨਾਲ ਲੱਗਭਗ 120 ਮਿਲੀਅਨ ਸਿੱਖਾਂ ਦਾ ਸੁਪਨਾ ਸੱਚ ਹੋਇਆ ਹੈ।
ਜਗਮੀਤ ਸਿੰਘ ਦੀ 'ਬੇਧਿਆਨੀ' 'ਤੇ ਖਿੱਚਿਆ ਗਿਆ ਮੀਡੀਆ ਦਾ ਧਿਆਨ
NEXT STORY