ਇਸਲਾਮਾਬਾਦ : ਪਾਕਿਸਤਾਨ ਆਪਣੇ ਇੱਥੋਂ ਪੋਲੀਓ ਨੂੰ ਜੜ੍ਹ ਤੋਂ ਖਤਮ ਨਹੀਂ ਕਰ ਸਕਿਆ ਹੈ। ਪਾਕਿਸਤਾਨ ਦੇ ਸੂਬਿਆਂ ਵਿਚ ਆਏ ਦਿਨ ਕਿਸੇ ਨਾ ਕਿਸੇ ਮਰੀਜ਼ ਵਿਚ ਪੋਲੀਓ ਦੇ ਲੱਛਣ ਪਾਏ ਜਾ ਰਹੇ ਹਨ। ਹਾਲ ਹੀ ਵਿਚ ਪਾਕਿ ਦੇ ਦੋ ਸੂਬਿਆਂ ਸਿੰਧ ਤੇ ਪੰਜਾਬ ਵਿਚ ਪੋਲੀਓ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਮਾਮਲਾ ਸਿੰਧ ਵਿਚ ਅਤੇ 4 ਮਾਮਲੇ ਪੰਜਾਬ ਵਿਚ ਪਾਏ ਗਏ ਹਨ। ਡਾਨ ਨਿਊਜ਼ ਮੁਤਾਬਕ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਇਕ ਅਧਿਕਾਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਮਰੀਜਾਂ ਦੇ ਨਮੂਨੇ ਲਏ ਗਏ ਸਨ ਅਤੇ ਉਨ੍ਹਾਂ ਨੂੰ ਐਨ.ਆਈ.ਐਚ. ਭੇਜਿਆ ਗਿਆ ਸੀ, ਉਥੋਂ ਮਿਲੀ ਰਿਪੋਰਟ ਤੋਂ ਬਾਅਦ ਇਹ ਪਤਾ ਲੱਗਾ ਹੈ।
ਡਾਨ ਨਿਊਜ਼ ਮੁਤਾਬਕ ਜਕੋਬਾਬਾਦ ਜ਼ਿਲੇ ਦੇ ਥੁਲ ਤਹਿਸੀਲ ਦੇ ਦੀਨਾਪੁਰ ਯੂਨੀਅਨ ਕੌਂਸਲ (ਯੂ.ਸੀ.) ਦਾ ਰਹਿਣ ਵਾਲਾ 5 ਸਾਲ ਦਾ ਲੜਕਾ ਪੋਲੀਓ ਵਾਇਰਸ ਕਾਰਨ ਲਕਵਾਗ੍ਰਸਤ ਹੋ ਗਿਆ। ਇਕ ਹੋਰ ਪੀੜਤ 4 ਸਾਲ ਦਾ ਲੜਕਾ ਹੈ ਜੋ ਸਿੰਧਰੀ ਤਹਿਸੀਲ ਮੀਰਪੁਰਖਾਸ ਜ਼ਿਲੇ ਦੇ ਫੁਲਦੋਨ ਯੂ.ਸੀ. ਦਾ ਨਿਵਾਸੀ ਹੈ। ਅਧਿਕਾਰੀ ਨੇ ਆਪਣੀ ਪਛਾਣ ਨਹੀਂ ਦੱਸੀ ਹੈ ਪਰ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਜ਼ਰੂਰ ਕੀਤੀ ਹੈ। ਪੰਜਾਬ ਵਿਚ ਪੋਲੀਓ ਵਾਇਰਸ ਨਾਲ ਪੀੜਤ ਬੱਚੇ ਦੋਵੇਂ ਲੜਕੀਆਂ ਹਨ ਅਤੇ ਉਹ ਇਕ ਹੀ ਜ਼ਿਲੇ ਅਤੇ ਯੂ.ਸੀ. ਦੇ ਹਨ। ਉਹ 4 ਅਤੇ 10 ਮਹੀਨੇ ਦੀਆਂ ਹਨ।
ਨੈਸ਼ਨਲ ਕੋਆਰਡੀਨੇਟਰ ਐਮਰਜੈਂਸੀ ਆਪਰੇਸ਼ਨ ਸੈਂਟਰ ਡਾ. ਰਾਣਾ ਸਫਦਰ ਨੇ ਵੀ ਪੋਲੀਓ ਦੇ ਇਨ੍ਹਾਂ ਚਾਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਲੋਕ ਹਰ ਸਾਲ ਅਜਿਹੇ ਮਾਮਲਿਆਂ ਨੂੰ ਦੇਖਣ ਲਈ ਨਮੂਨੇ ਇਕੱਠੇ ਕਰਦੇ ਹਾਂ। ਉਸ ਤੋਂ ਬਾਅਦ ਉਸ ਦੀ ਰਿਪੋਰਟ ਕੱਢਦੇ ਹਾਂ। ਡਾ. ਸਫਦਰ ਨੇ ਕਿਹਾ ਕਿ ਹੁਣ ਤੱਕ 2020 ਵਿਚ ਕੁੱਲ 7 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਚਾਲੂ ਸਾਲ ਦੇ ਆਖਰੀ ਮਾਮਲੇ ਦੀ ਰਿਪੋਰਟ ਖੈਬਰ ਪਖਤੂਨਖਵਾ ਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਰੀਜ 18 ਮਹੀਨੇ ਦੀ ਬੱਚੀ ਹੈ, ਜੋ ਅੱਬਾ ਖੇਲ ਯੂ.ਸੀ. ਲੱਕੀ ਮਰਵਤ ਤਹਿਸੀਲ ਦੀ ਨਿਵਾਸੀ ਹੈ। ਦੱਸ ਦੇਈਏ ਕਿ ਪੋਲੀਓ ਵੈਕਸੀਨ ਲਗਾਏ ਜਾਣ ਦੀ ਮੁਹਿੰਮ ਦੌਰਾਨ ਪਾਕਿਸਤਾਨ ਵਿਚ ਕਈ ਲੋਕ ਇਸ ਦਾ ਵਿਰੋਧ ਕਰਦੇ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਟੀਕਾ ਨਹੀਂ ਲਗਾਉਂਦੇ ਹਨ, ਜਿਸ ਕਾਰਨ ਪਾਕਿਸਤਾਨ ਵਿਚ ਜੜ੍ਹ ਤੋਂ ਪੋਲੀਓ ਨੂੰ ਖਤਮ ਨਹੀਂ ਕੀਤਾ ਜਾ ਸਕਿਆ।
ਇਸ ਦੇਸ਼ 'ਚ ਸ਼ਰਾਬ ਪੀ ਕੇ ਬਜਟ ਪੇਸ਼ ਕਰ ਸਕਦੇ ਹਨ ਮੰਤਰੀ, ਇਸ ਦਿਨ ਮਿਲਦੀ ਹੈ ਖਾਸ ਛੋਟ
NEXT STORY