ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਿਸਾਨਾਂ ਨੇ ਮੰਗਲਵਾਰ ਨੂੰ ਫੈਸਲਾਬਾਦ-ਮੁਲਤਾਨ ਰੋਡ 'ਤੇ ਜਾਮ ਲਗਾ ਦਿੱਤਾ ਅਤੇ ਯੂਰੀਆ ਖਾਦ ਦੀ ਅਣਉਪਲਬਧਤਾ ਖ਼ਿਲਾਫ਼ ਰੇਲਵੇ ਕਰਾਸਿੰਗ ਨੂੰ ਬੰਦ ਕਰ ਦਿੱਤਾ। 'ਡਾਨ' ਦੀ ਰਿਪੋਰਟ ਮੁਤਾਬਕ ਪੀਰਮਹਿਲ ਦੇ ਕਿਸਾਨਾਂ ਨੇ ਖਾਦ ਡੀਲਰਾਂ ਅਤੇ ਵਿਕਰੇਤਾਵਾਂ ਦੀ ਹੜਤਾਲ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ।ਧਰਨੇ ਕਾਰਨ ਫੈਸਲਾਬਾਦ-ਮੁਲਤਾਨ ਰੋਡ ’ਤੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਆਵਾਜਾਈ ਜਾਮ ਰਹੀ।
ਕਿਸਾਨਾਂ ਨੇ 'ਡਾਨ' ਨੂੰ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੀਰਮਹਿਲ ਅਨਾਜ ਮੰਡੀ 'ਚ ਪਹੁੰਚਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਨੂੰ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ 'ਤੇ ਖਾਦ ਦੀਆਂ ਬੋਰੀਆਂ ਵੇਚੀਆਂ ਜਾਣਗੀਆਂ ਪਰ ਉਹ ਘੰਟਿਆਂਬੱਧੀ ਲੰਬੀ ਕਤਾਰ 'ਚ ਖੜ੍ਹੇ ਰਹੇ।ਉਨ੍ਹਾਂ ਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਡੀਲਰਾਂ ਨੇ ਆਪਣੀ ਹੜਤਾਲ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਖਾਦ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। 'ਡਾਨ' ਦੀ ਖ਼ਬਰ ਮੁਤਾਬਕ ਇਸ 'ਤੇ ਕਿਸਾਨਾਂ ਨੂੰ ਫੈਸਲਾਬਾਦ-ਮੁਲਤਾਨ ਰੋਡ 'ਤੇ ਧਰਨਾ ਦੇਣ ਅਤੇ ਆਵਾਜਾਈ ਠੱਪ ਕਰਨ ਲਈ ਮਜਬੂਰ ਹੋਣਾ ਪਿਆ।
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ : ਦੋ ਗੁੱਟਾਂ ਵਿਚਾਲੇ ਝੜਪ, 4 ਲੋਕਾਂ ਦੀ ਮੌਤ ਤੇ 3 ਜ਼ਖਮੀ
ਖੇਤੀਬਾੜੀ ਵਿਭਾਗ ਦੇ ਸਹਾਇਕ ਡਾਇਰੈਕਟਰ ਅਤੇ ਤਹਿਸੀਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਬੁੱਧਵਾਰ ਤੋਂ ਉਨ੍ਹਾਂ ਨੂੰ ਖਾਦ ਦੀਆਂ ਬੋਰੀਆਂ ਤੈਅ ਦਰਾਂ 'ਤੇ ਸਪਲਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ।ਇਸ ਤੋਂ ਪਹਿਲਾਂ 23 ਦਸੰਬਰ ਨੂੰ ਕਿਸਾਨਾਂ ਨੇ ਯੂਰੀਆ ਖਾਦ ਦੀ ਕਿੱਲਤ ਦੇ ਵਿਰੋਧ ਵਿੱਚ ਰੇਲਵੇ ਕਰਾਸਿੰਗ ਜਾਮ ਕਰ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਅਚਾਨਕ ਵਧੇ ਕੋਰੋਨਾ ਮਾਮਲੇ, 'ਜ਼ੀਰੋ ਕੇਸ ਪਾਲਿਸੀ' ਆਈ ਦਬਾਅ ਹੇਠ
ਪਾਕਿਸਤਾਨ : ਦੋ ਗੁੱਟਾਂ ਵਿਚਾਲੇ ਝੜਪ, 4 ਲੋਕਾਂ ਦੀ ਮੌਤ ਤੇ 3 ਜ਼ਖਮੀ
NEXT STORY