ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਬੀਬੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਇਸ ਮਗਰੋਂ ਪੂਰੇ ਦੇਸ਼ ਵਿਚ ਵਿਰੋਧ ਗੁੱਸੇ ਦੀ ਭਾਵਨਾ ਫੈਲ ਗਈ ਅਤੇ ਬੀਬੀ ਨੂੰ ਇਨਸਾਫ ਦਿਵਾਉਣ ਲਈ ਲੋਕ ਅੱਗੇ ਆਏ। ਭਾਵੇਂਕਿ ਪਹਿਲਾਂ ਪੀੜਤਾ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ ਸੀ ਪਰ ਹੁਣ ਉਹ ਪੁਲਸ ਨੂੰ ਆਪਣਾ ਬਿਆਨ ਦੇਣ ਲਈ ਤਿਆਰ ਹੋ ਗਈ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਦੱਸਿਆ ਕਿ ਪੁਲਸ ਇਸ ਲਈ ਇਨ-ਕੈਮਰਾ ਟ੍ਰਾਇਲ ਦੀ ਅਪੀਲ ਕਰੇਗੀ।
ਦੈਨਿਕ ਪਾਕਿਸਤਾਨ ਦੇ ਮੁਤਾਬਕ, ਪੀੜਤਾ ਨੇ ਇਕ ਸ਼ੱਕੀ ਸ਼ਫਾਕਤ ਅਲੀ ਦੀ ਵੀ ਪਛਾਣ ਕਰ ਲਈ ਹੈ, ਜਿਸ ਨੂੰ ਓਕਰਾ ਜ਼ਿਲ੍ਹੇ ਦੇ ਦੇਪਾਲਪੁਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬਲਾਤਕਾਰ ਪੀੜਤਾ ਨੇ ਪੁਲਸ ਨੂੰ ਆਪਣਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਨੇ ਉਦੋਂ ਜ਼ੋਰ ਫੜਿਆ, ਜਦੋਂ ਪਾਕਿਸਤਾਨੀ ਦੇ ਪੁਲਸ ਅਧਿਕਾਰੀ ਉਮਰ ਸ਼ੇਖ ਨੇ ਲਾਹੌਰ-ਸਿਆਲਕੋਟ ਮੋਟਰਵੇਅ 'ਤੇ ਬਲਾਤਕਾਰ ਲਈ ਪੀੜਤਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਵਿਵਾਦ ਖੜ੍ਹਾ ਕਰ ਦਿੱਤਾ ਸੀ।
ਸੈਨੇਟ ਦੇ ਮਨੁੱਖੀ ਅਧਿਕਾਰ ਪੈਨਲ ਦੇ ਸਾਹਮਣੇ ਉਹਨਾਂ ਨੇ ਕਿਹਾ ਸੀ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੀਬੀ ਆਪਣੇ ਪਤੀ ਦੀ ਇਜਾਜ਼ਤ ਦੇ ਬਿਨਾਂ ਦੇਰ ਰਾਤ ਯਾਤਰਾ ਕਰ ਰਹੀ ਸੀ। ਇੱਥੇ ਦੱਸ ਦਈਏ ਕਿ 30 ਸਾਲਾ ਬੀਬੀ ਦੇ ਨਾਲ ਕਥਿਤ ਤੌਰ 'ਤੇ ਦੋ ਪੁਰਸ਼ਾਂ ਵੱਲੋਂ ਉਸ ਦੇ ਬੱਚਿਆਂ ਦੇ ਸਾਹਮਣੇ ਮੋਟਰਵੇਅ 'ਤੇ ਬਲਾਤਕਾਰ ਕੀਤਾ ਗਿਆ ਸੀ। ਜਦੋਂ ਉਸ ਦੀ ਕਾਰ ਵਿਚ ਪੈਟਰੋਲ ਖਤਮ ਹੋ ਗਿਆ ਸੀ ਅਤੇ ਉਹ ਉੱਥੇ ਮਦਦ ਦਾ ਇੰਤਜ਼ਾਰ ਕਰ ਰਹੀ ਸੀ।ਇਸ ਘਟਨਾ ਦੇ ਕਾਰਨ ਰਾਸ਼ਟਰੀ ਪੱਧਰ 'ਤੇ ਗੁੱਸੇ ਦੀ ਭਾਵਨਾ ਸੀ ਅਤੇ ਪੂਰੇ ਦੇਸ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ।
ਘਟਨਾ ਦੇ ਕੁਝ ਦਿਨ ਬਾਅਦ, ਸ਼ੇਖ ਲਾਹੌਰ ਕੈਪਿਟਲ ਸਿਟੀ ਪੁਲਸ ਅਫਸਰ (CPPO) ਨੇ ਬੀਬੀ ਨੂੰ ਸਵਾਲ ਕੀਤਾ ਸੀ ਕਿ ਉਹ ਦੇਰ ਰਾਤ ਬਾਹਰ ਕਿਉਂ ਸੀ। ਇਹਨਾਂ ਟਿੱਪਣੀਆਂ ਦੇ ਬਾਅਦ ਬੀਬੀ ਅਧਿਕਾਰ ਸੰਗਠਨਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਹੋਣ ਲੱਗੀ। ਸੁਣਵਾਈ ਦੇ ਦੌਰਾਨ ਪੈਨਲ ਨੇ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਫਟਕਾਰ ਲਗਾਈ ਹੈ।
ਅਮਰੀਕਾ ਦੀ ਅਦਾਲਤ ਨੇ ਚੀਨੀ ਨਾਗਰਿਕ ਨੂੰ ਸੁਣਾਈ 5 ਸਾਲ ਦੀ ਸਜ਼ਾ
NEXT STORY