ਲਾਹੌਰ-ਪਾਕਿਸਤਾਨ 'ਚ ਅੱਤਵਾਦੀ ਰੋਕੂ ਅਦਾਲਤ ਨੇ ਸ਼ੁੱਕਰਵਾਰ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਦੇ ਦੋ ਹੋਰ ਮਾਮਲਿਆਂ 'ਚ 32 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਜਿਹੇ ਪੰਜ ਸਾਲਾਂ 'ਚ 70 ਸਾਲਾ ਕੱਟੜਪੰਥੀ ਮੌਲਵੀ ਨੂੰ ਪਹਿਲਾਂ 36 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਰੂਸੀ ਕੋਲੇ 'ਤੇ ਪਾਬੰਦੀ ਲਾਉਣ ਲਈ ਸਹਿਮਤ
ਉਸ ਨੂੰ ਮਿਲੀ 68 ਸਾਲ ਕੈਦ ਦੀ ਸਜ਼ਾ ਇਕੱਠੀ ਚੱਲੇਗੀ। ਇਕ ਵਕੀਲ ਨੇ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ ਕਿ ਸੰਭਵ ਹੈ ਕਿ ਸਈਦ ਨੂੰ ਜ਼ਿਆਦਾ ਸਾਲ ਜੇਲ੍ਹ 'ਚ ਨਾ ਵਤੀਤ ਕਰਨੇ ਪੈਣ ਕਿਉਂਕਿ ਉਨ੍ਹਾਂ ਦੀ ਸਜ਼ਾ ਨਾਲ-ਨਾਲ ਚੱਲੇਗੀ। ਅਦਾਲਤ ਦੇ ਇਕ ਅਧਿਕਾਰੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਅੱਤਵਾਦ ਰੋਕੂ ਅਦਾਲਤ (ਏ.ਟੀ.ਸੀ.) ਦੇ ਜੱਜ ਏਜਾਜ਼ ਅਹਿਮਦ ਭੁੱਟਰ ਨੇ ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਵੱਲੋਂ ਦਰਜ ਦੋ ਐੱਫ.ਆਈ.ਆਰਜ਼ 21/2019 ਅਤੇ 90/2019 'ਚ ਸਈਦ ਨੂੰ 32 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ : PBKS vs GT : ਪੰਜਾਬ ਕਰੇਗੀ ਪਹਿਲਾਂ ਬੱਲੇਬਾਜ਼ੀ, ਬੇਅਰਸਟੋ ਟੀਮ 'ਚ ਸ਼ਾਮਲ
ਅਧਿਕਾਰੀ ਨੇ ਕਿਹਾ ਕਿ ''21/19 ਅਤੇ 99/21 ''ਚ ਉਸ ਨੂੰ ਪਹਿਲਾਂ ਸਾਢੇ 15 ਸਾਲ ਅਤੇ ਸਾਢੇ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਸਈਦ 'ਤੇ 3.4 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ। ਉਨ੍ਹਾਂ ਕਿਹਾ ਕਿ ਸਈਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਤੋਂ ਅਦਾਲਤ 'ਚ ਲਿਆਂਦਾ ਗਿਆ, ਜਿਥੇ ਉਹ 2019 ਤੋਂ ਸਖ਼ਤ ਸੁਰੱਖਿਆ 'ਚ ਕੈਦ ਹੈ। ਸੰਯੁਕਤ ਰਾਸ਼ਟਰ-ਵੱਲੋਂ ਨਾਮਜ਼ਦ ਅੱਤਵਾਦੀ ਸਈਦ 'ਤੇ ਅਮਰਕੀਾ ਨੇ ਇਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਜੁਲਾਈ 2019 ਨੂੰ ਅੱਤਵਾਦੀ ਫੰਡਿੰਗ ਦੇ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜਰਮਨੀ ਦੇ ਸਾਬਕਾ ਮੰਤਰੀਆਂ ਨੇ ਰੂਸ ਵਿਰੁੱਧ ਜੰਗੀ ਅਪਰਾਧ ਦੀ ਸ਼ਿਕਾਇਤ ਕਰਵਾਈ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਰਪੀਅਨ ਯੂਨੀਅਨ ਰੂਸੀ ਕੋਲੇ 'ਤੇ ਪਾਬੰਦੀ ਲਾਉਣ ਲਈ ਸਹਿਮਤ
NEXT STORY