ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਮਰੀਕਾ ਦੀ ਆਪਣੀ ਤਿੰਨ ਦਿਨਾਂ ਯਾਤਰਾ ਦੌਰਾਨ ਬੁੱਧਵਾਰ ਨੂੰ 'ਗਲੋਬਲ ਫੂਡ ਸਕਿਓਰਿਟੀ ਕਾਲ ਟੂ ਐਕਸ਼ਨ' 'ਤੇ ਇਕ ਮੰਤਰੀ ਪੱਧਰੀ ਬੈਠਕ ਵਿਚ ਸ਼ਾਮਲ ਹੋਣਗੇ। ਜੀਓ ਟੀਵੀ ਨੇ ਮੰਤਰੀ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਬਿਲਾਵਲ ਕੋਲ ਕਈ ਹੋ ਮਹੱਤਵਪੂਰਨ ਪ੍ਰੋਗਰਾਮ ਵੀ ਹੋਣਗੇ, ਜਿਸ ਵਿਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਦੁਵੱਲੀ ਮੀਟਿੰਗ ਸ਼ਾਮਲ ਹੈ।
ਆਪਣੇ ਦੌਰੇ ਦੌਰਾਨ ਬਿਲਾਵਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ। ਉਹ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਤੇ ਕੌਂਸਲ ਦੇ ਪ੍ਰਧਾਨ ਨਾਲ ਵੀ ਮੁਲਾਕਾਤ ਕਰਨਗੇ। ਜੀਓ ਟੀਵੀ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰੀ ਇਨ੍ਹਾਂ ਦੋਵਾਂ ਮੀਟਿੰਗਾਂ 'ਚ ਪਾਕਿਸਤਾਨ ਦੇ ਨਜ਼ਰੀਏ ਅਤੇ ਨੀਤੀਗਤ ਤਰਜੀਹਾਂ 'ਤੇ ਰੌਸ਼ਨੀ ਪਾਉਣਗੇ। ਵਿਦੇਸ਼ ਮੰਤਰੀ ਦੇ ਦਫਤਰ ਨੇ ਕਿਹਾ, 'ਸੰਘਰਸ਼, ਗਰੀਬੀ ਅਤੇ ਭੁੱਖਮਰੀ ਤੋਂ ਮੁਕਤ ਇਕ ਸ਼ਾਂਤੀਪੂਰਨ ਅਤੇ ਸਥਿਰ ਦੁਨੀਆ ਦੇ ਸਾਂਝੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਯਤਨਾਂ ਦਾ ਸਮਰਥਨ ਕਰਨ ਵਿਚ ਪਾਕਿਸਤਾਨ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ।'
ਕਰਤਾਰਪੁਰ ਲਾਂਘੇ ਨੇ ਮਿਲਾਏ ਭੈਣ-ਭਰਾ, 75 ਸਾਲ ਬਾਅਦ ਆਪਣੇ 'ਸਿੱਖ ਭਰਾਵਾਂ' ਨੂੰ ਮਿਲੀ 'ਮੁਮਤਾਜ਼ ਬੀਬੀ'
NEXT STORY