ਲਾਹੌਰ— ਪਾਕਿਸਤਾਨ ਨੇ ਮੰਗਲਵਾਰ ਨੂੰ ਆਪਣੀ ਪ੍ਰਮਾਣੂ ਪ੍ਰੀਖਣ ਦੀ 21ਵੀਂ ਜੈਅੰਤੀ ਮਨਾਈ ਤੇ ਇਸ ਮੌਕੇ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਦੇਸ਼ ਨੂੰ ਪ੍ਰਮਾਣੂ ਸੰਪਨ ਸ਼ਕਤੀ ਬਣਾਉਣ ਦੇ ਉਨ੍ਹਾਂ ਦੇ ਫੈਸਲੇ ਨੇ ਉਸ ਦੀ ਸੁਰੱਖਿਆ ਨੂੰ 'ਅਜੇਤੂ' ਬਣਾ ਦਿੱਤਾ।
ਪਾਕਿਸਤਾਨ ਨੇ 28 ਮਈ 1998 ਨੂੰ ਸ਼ਰੀਫ ਦੇ ਪ੍ਰਧਾਨ ਮੰਤਰੀ ਰਹਿੰਦੇ ਬਲੋਚਿਸਤਾਨ ਸੂਬੇ ਦੇ ਚਾਗੀ 'ਚ ਪੰਜ ਪ੍ਰਮਾਣੂ ਪ੍ਰੀਖਣ ਕੀਤੇ ਸਨ। ਉਦੋਂ ਇਸ ਦਿਨ ਨੂੰ ਪਾਕਿਸਤਾਨ 'ਚ 'ਯੌਮ-ਏ-ਤਕਬੀਰ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਭਾਰਤ ਵਲੋਂ 11 ਮਈ 1998 ਨੂੰ ਪੋਕਰਣ 'ਚ ਸਫਲਤਾਪੂਰਵਕ ਪ੍ਰੀਖਣ ਕਰਨ ਦੇ ਕੁਝ ਦਿਨ ਬਾਅਦ ਪਾਕਿਸਤਾਨ ਨੇ ਵੀ ਪ੍ਰਮਾਣੂ ਪ੍ਰੀਖਣ ਕੀਤਾ ਸੀ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸੁਪ੍ਰੀਮੋ ਨੇ ਪਾਰਟੀ ਦੇ ਟਵਿਟਰ ਹੈਂਡਲ 'ਤੇ ਸਾਂਝੇ ਕੀਤੇ ਇਕ ਸੰਦੇਸ਼ 'ਚ ਕਿਹਾ ਕਿ 28 ਮਈ ਪਾਕਿਸਤਾਨ ਦੇ ਇਤਿਹਾਸ 'ਚ ਕਦੇ ਨਾ ਭੁੱਲੀ ਜਾਣ ਵਾਲੀ ਤਰੀਕ ਹੈ। ਇਸ ਦਿਨ ਪਾਕਿਸਤਾਨ ਦੀ ਸੁਰੱਖਿਆ ਨੂੰ ਅਜੇਤੂ ਬਣਾਇਆ ਗਿਆ ਜਦੋਂ ਦੁਨੀਆ ਦੇ ਨਕਸ਼ੇ 'ਤੇ ਪਾਕਿਸਤਾਨ ਇਕ ਪ੍ਰਮਾਣੂ ਸ਼ਕਤੀ ਦੇ ਤੌਰ 'ਤੇ ਉਭਰਿਆ।
ਵਿਦੇਸ਼ੀ ਜਾਇਦਾਦ ਮਾਮਲੇ 'ਚ ਪਾਕਿ ਦੇ ਸੀਨੀਅਰ ਜੱਜਾਂ ਵਿਰੁੱਧ ਕੇਸ ਦਰਜ
NEXT STORY