ਇਸਲਾਮਾਬਾਦਨਿਊਯਾਰਕ (ਬਿਊਰੋ): ਅਮਰੀਕਾ ਵੱਲੋਂ ਸੁਰੱਖਿਆ ਸਹਾਇਤਾ ਨਾ ਦੇਣ ਦਾ ਟਰੰਪ ਪ੍ਰਸ਼ਾਸਨ ਦਾ ਫ਼ੈਸਲਾ ਬਰਕਰਾਰ ਰੱਖਣ ਦੇ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਅਸੀਂ ਨਾਂ ਤਾਂ ਅਮਰੀਕੀ ਸੈਨਾ ਨੂੰ ਮਿਲਟਰੀ ਬੇਸ ਬਣਾਉਣ ਵਿਚ ਸਾਥ ਦੇਵਾਂਗੇ ਅਤੇ ਨਾ ਹੀ ਪਾਕਿਸਤਾਨ ਵਿਚ ਕਿਤੇ ਵੀ ਡਰੋਨ ਹਮਲੇ ਕਰਨ ਦੀ ਇਜਾਜ਼ਤ। ਉਹਨਾਂ ਨੇ ਕਿਹਾ,''ਅਮਰੀਕਾ ਆਪਣੇ ਹੈਂਗਓਵਰ ਤੋਂ ਬਾਹਰ ਆਏ ਅਤੇ ਪਾਕਿਸਤਾਨ ਨੂੰ 'ਅਫਗਾਨਿਸਤਾਨ ਪ੍ਰਿਜ਼ਮ' ਤੋਂ ਦੇਖਣਾ ਛੱਡ ਦੇਵੇ।
ਕੁਰੈਸ਼ੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਮਰੀਕਾ ਕਹਿ ਰਿਹਾ ਹੈ ਕਿ ਉਹ ਭਵਿੱਖ ਵਿਚ ਅਫਗਾਨਿਸਤਾਨ ਨੂੰ ਅੱਤਵਾਦੀ ਗੁਟਾਂ ਦੇ ਖਤਰੇ ਤੋ ਬਚਾਉਣ ਲਈ ਆਪਣੀ ਜਗ੍ਹਾ ਕਿਤੇ ਬਣਾ ਸਕਦਾ ਹੈ ਜਾਂ ਨਹੀਂ ਇਸ 'ਤੇ ਵਿਚਾਰ ਕਰ ਰਿਹਾ ਹੈ। ਜਦਕਿ ਅਮਰੀਕੀ ਅਧਿਕਾਰੀ ਨੇ ਨਾ ਤਾਂ ਪਾਕਿਸਤਾਨ ਦਾ ਨਾਮ ਲਿਆ ਅਤੇ ਨਾ ਹੀ ਮੀਡੀਆ ਦੀਆਂ ਅਟਕਲਾਂ ਦਾ ਜਵਾਬ ਦਿੱਤਾ। ਭਾਵੇਂਕਿ ਮੀਡੀਆ ਵਿਚ ਅਮਰੀਕਾ ਦੇ ਹਵਾਲੇ ਨਾਲ ਜ਼ਰੂਰ ਕਿਹਾ ਗਿਆ ਕਿ ਪਾਕਿਸਤਾਨ ਉਹਨਾਂ ਨੂੰ ਆਪਣੇ ਇੱਥੇ ਮਿਲਟਰੀ ਠਿਕਾਣੇ ਬਣਾਉਣ ਦੀ ਮਨਜ਼ੂਰੀ ਦੇ ਚੁੱਕਾ ਹੈ ਪਰ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹਨਾਂ ਖ਼ਬਰਾਂ ਨੂੰ ਝੂਠਾ ਦੱਸਿਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਵਿਆਹ ਕਾਨੂੰਨ 'ਚ ਤਬਦੀਲੀ ਦੀ ਤਿਆਰੀ, 18 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਨਾ ਲਾਜ਼ਮੀ
ਉੱਧਰ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਨੇ ਜਾਪਾਨੀ ਅਖ਼ਬਾਰ ਨਿਕੇਈ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਸਾਡੀ ਤਰਜੀਹ ਵਿਚ ਹੁਣ ਆਰਥਿਕ ਅਤੇ ਮਨੁੱਖੀ ਵਿਕਾਸ ਸ਼ਾਮਲ ਹੈ। ਇਸ ਲਈ ਅਮਰੀਕੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਪ੍ਰਿਜ਼ਮ ਤੋਂ ਨਾ ਦੇਖਣ ਅਤੇ ਪੁਰਾਣੀਆਂ ਧਾਰਨਾਵਾਂ ਨੂੰ ਬਦਲਣ ਦੀ ਕੋਸ਼ਿਸ਼ ਕਰੇ। ਕੁਰੈਸ਼ੀ ਨੇ ਕਿਹਾ ਕਿ ਅਮਰੀਕਾ ਜੇਕਰ ਪਾਕਿਸਤਾਨ ਵਿਚ ਨਿਵੇਸ਼ ਨਹੀਂ ਕਰ ਰਿਹਾ ਹੈ ਤਾਂ ਉਹ ਸਾਡੇ ਨਾਲ ਜੁੜ ਨਹੀਂ ਰਿਹਾ ਹੈ। ਅਜਿਹੇ ਵਿਚ ਉਹ ਕਿਵੇਂ ਕਹਿ ਸਕਦਾ ਹੈ ਕਿ ਦੋ-ਪੱਖੀ ਰਿਸ਼ਤਿਆਂ ਵਿਚ ਮਦਦ ਕਰ ਰਿਹਾ ਹੈ। ਕੁਰੈਸ਼ੀ ਨੇ ਕਿਹਾ ਰਿਸ਼ਤੇ ਨਿਭਾਉਣ ਲਈ ਜੁੜੇ ਰਹਿਣਾ ਜ਼ਰੂਰੀ ਹੈ ਅਤੇ ਜੇਕਰ ਅਮਰੀਕਾ ਸਿਰਫ ਲੈਣ-ਦੇਣ ਦਾ ਰਿਸ਼ਤਾ ਬਣਾਉਂਦਾ ਹੈ ਤਾਂ ਇਹ ਕੰਮ ਨਹੀਂ ਕਰੇਗਾ।
‘ਕੋਰੋਨਾ ਵਾਇਰਸ’ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਮੁੜ ਖੜਕੀ !
NEXT STORY