ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦੇਸ਼ ਵਿਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਦਲਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਸੈਨਾ ਦੇ ਖਿਲਾਫ਼ ਅਪਮਾਨਜਨਕ ਬਿਆਨ ਦੇਣ ਵਾਲੇ ਲੋਕਾਂ ਦੇ ਖਿਲਾਫ਼ 72 ਘੰਟੇ ਦੇ ਅੰਦਰ-ਅੰਦਰ ਮਾਮਲੇ ਦਾਇਰ ਕੀਤੇ ਜਾਣਗੇ। ਪਾਕਿਸਤਾਨ ਦੇ 11 ਵਿਰੋਧੀ ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਪਿਛਲੇ ਕੁਝ ਮਹੀਨਿਆਂ ਵਿਚ ਪਾਕਿਸਤਾਨ ਦੀ ਸੈਨਾ ਅਤੇ ਰਾਜਨੀਤਕ ਮਾਮਲਿਆਂ ਵਿਚ ਉਸ ਦੀ ਦਖਲ ਅੰਦਾਜ਼ੀ ਦੀ ਸਖ਼ਤ ਆਲੋਚਨਾ ਕੀਤੀ ਹੈ।
ਪੀ.ਡੀ.ਐੱਮ. ਦਾ ਦੋਸ਼ ਹੈ ਕਿ ਸੈਨਾ ਨੇ 2018 ਵਿਚ ਘਪਲੇਬਾਜ਼ੀ ਵਾਲੀਆਂ ਚੋਣਾਂ ਵਿਚ ਕਠਪੁਤਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਹੁਦੇ 'ਤੇ ਬਿਠਾਇਆ। ਰਾਸ਼ਿਦ ਨੇ ਸ਼ਨੀਵਾਰ ਨੂੰ ਆਪਣੇ ਗ੍ਰਹਿ ਨਗਰ ਰਾਵਲਪਿੰਡੀ ਵਿਚ ਬਿਆਨ ਦਿੱਤਾ। ਉਹਨਾਂ ਦੇ ਹਵਾਲੇ ਨਾਲ ਐਕਸ੍ਰਪੈਸ ਟ੍ਰਿਬਿਊਨ ਅਖ਼ਬਾਰ ਨੇ ਲਿਖਿਆ,''ਹਥਿਆਰਬੰਦ ਬਲਾਂ ਦੇ ਖਿਲਾਫ਼ ਖਰਾਬ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਖਿਲਾਫ਼ 72 ਘੰਟਿਆਂ ਵਿਚ ਮਾਮਲੇ ਦਾਇਰ ਕੀਤੇ ਜਾਣਗੇ।'' ਇਸ ਤੋਂ ਇਕ ਦਿਨ ਪਹਿਲਾਂ ਹੀ ਪੀ.ਡੀ.ਐੱਮ. ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਸੀ ਕਿ ਹਥਿਆਰਬੰਦ ਬਲਾਂ ਨੇ ਦੇਸ਼ ਨੂੰ ਬੰਧਕ ਬਣਾ ਲਿਆ ਹੈ।
ਪੰਡਿਤ ਰਮੇਸ਼ ਸ਼ਾਸਤਰੀ ਯੂਰਪ ਸਮੇਤ ਇਟਲੀ ਦੇ ਰਾਸ਼ਟਰੀ ਪ੍ਰਤੀਨਿਧ ਘੋਸ਼ਿਤ
NEXT STORY