ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ 'ਚ ਸੋਮਵਾਰ ਨੂੰ ਚਲਾਈ ਗਈ ਮੁਹਿੰਮ 'ਚ ਘੱਟੋ-ਘੱਟ 6 ਅੱਤਵਾਦੀ ਅਤੇ ਇਕ ਸੁਰੱਖਿਆ ਕਰਮਚਾਰੀ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ ਪੰਜਾਬ ਸੂਬੇ 'ਚ ਸੁਰੱਖਿਆ ਫ਼ੋਰਸਾਂ ਨੇ 12 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਖਿਲਾਫ਼ ਇਹ ਮੁਹਿੰਮ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਮੁਹੰਮਦ ਕਬਾਇਲੀ ਜ਼ਿਲ੍ਹੇ ਦੇ ਸੋਰਾਨ ਦਰਰਾ ਖੇਤਰ 'ਚ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ 'ਚ 6 ਅੱਤਵਾਦੀ ਮਾਰੇ ਗਏ ਜਦੋਂ ਕਿ ਕਈ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਇਕ ਸੁਰੱਖਿਆ ਕਰਮਚਾਰੀ ਦਾ ਵੀ ਦਿਹਾਂਤ ਹੋ ਗਿਆ ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਇਕ ਬਿਆਨ 'ਚ ਕਿਹਾ ਕਿ ਲਾਹੌਰ, ਫੈਸਲਾਬਾਦ ਅਤੇ ਬਹਾਵਲਪੁਰ 'ਚ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਚਲਾਈਆਂ ਗਈਆਂ ਮੁਹਿੰਮਾਂ ਦੌਰਾਨ 12 'ਖਤਰਨਾਕ ਅੱਤਵਾਦੀਆਂ' ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਵਿਸਫ਼ੋਟਕ ਅਤੇ ਹਥਿਆਰ ਬਰਾਮਦ ਕੀਤੇ ਗਏ। ਪੰਜਾਬ ਸੀਟੀਡੀ ਨੇ ਦਾਅਵਾ ਕੀਤਾ,''ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀ ਡਰ ਅਤੇ ਧਾਰਮਿਕ ਨਫ਼ਰਤ ਫੈਲਾਉਣ ਲਈ ਸੂਬੇ ਦੇ ਸੰਵੇਦਨਸ਼ੀਲ ਅਤੇ ਧਾਰਮਿਕ ਸਥਾਨਾਂ 'ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਸਨ।'' ਅੱਤਵਾਦੀ ਸੰਵੇਦਨਸ਼ੀਲ ਸਥਾਨਾਂ ਅਤੇ ਧਾਰਮਨਿਕ ਸਥਾਨਾਂ ਦੀ ਵੀਡੀਓ ਰਿਕਾਰਡਿੰਗ ਕਰ ਰਹੇ ਸਨ। ਸੀਟੀਡੀ ਨੇ ਸ਼ੱਕੀਆਂ ਕੋਲੋਂ 7 ਆਈਈਡੀ ਬੰਬ, 2 ਡੇਟੋਨੇਟਰ, ਵਿਸਫ਼ੋਟਕ ਸਮੱਗਰੀ, ਹਥਿਆਰ, ਮੋਬਾਇਲ ਫੋਨ ਅਤੇ ਨਕਦੀ ਬਰਾਮਦ ਕੀਤੀ।
ਆਕਲੈਂਡ 'ਚ 1 ਮਿਲੀਅਨ ਡਾਲਰ 'ਚ ਤਿਆਰ ਕੀਤਾ ਗਿਆ ਖ਼ੂਬਸੂਰਤ ਕ੍ਰਿਸਮਸ ਟ੍ਰੀ, ਹਰ ਕੋਈ ਕਰ ਰਿਹਾ ਤਾਰੀਫ਼
NEXT STORY