ਇਸਲਾਮਾਬਾਦ (ਇੰਟ) - ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਟ੍ਰਾਂਸਜ਼ੈਂਡਰ ਨੂੰ ਭਰਤੀ ਕੀਤਾ ਗਿਆ ਹੈ। ਰਾਵਲਪਿੰਡੀ ਪੁਲਸ ਵਿਚ ਸ਼ਾਮਲ ਹੋਣ ਵਾਲੇ ਇਸ ਟ੍ਰਾਂਸਜ਼ੈਂਡਰ ਦਾ ਨਾਂ ਰੀਮ ਸ਼ਰੀਫ ਹੈ, ਜੋ ਜਲਦ ਹੀ ਆਪਣੀਆਂ ਜ਼ਿੰਮਵਾਰੀਆਂ ਨੂੰ ਨਿਭਾਵੇਗੀ। ਬੀ. ਬੀ. ਸੀ. ਉਰਦੂ ਦੀ ਖਬਰ ਮੁਤਾਬਕ ਰਾਵਲਪਿੰਡੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰੀਮ ਸ਼ਰੀਫ ਨਾਂ ਦੀ ਟ੍ਰਾਂਸਜ਼ੈਂਡਰ ਨੂੰ ਸਾਰੀਆਂ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਪੁਲਸ ਵਿਚ ਭਰਤੀ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਰਾਵਲਪਿੰਡੀ ਪੁਲਸ ਦੇ ਮੁੱਖ ਦਫਤਰ ਦੇ ਇਕ ਅਧਿਕਾਰੀ ਮੁਹੰਮਦ ਅਰਸ਼ਦ ਨੇ ਕਿਹਾ ਕਿ ਰੀਮ ਸ਼ਰੀਫ ਦੀ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਨੂੰ ਪੁਲਸ ਸਟੇਸ਼ਨ ਵਿਚ ਆਉਣ ਵਾਲੇ ਲੋਕਾਂ ਅਤੇ ਖਾਸ ਤੌਰ 'ਤੇ ਟ੍ਰਾਂਸਜ਼ੈਂਡਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਰੀਮ ਸ਼ਰੀਫ ਦੀ ਤਾਇਨਾਤੀ ਰਾਵਲਪਿੰਡੀ ਵਿਚ ਸਥਿਤ ਮਹਿਲਾ ਪੁਲਸ ਸਟੇਸ਼ਨ ਵਿਚ ਕੀਤੀ ਜਾਵੇਗੀ।
ਰੂਸੀ ਰਾਸ਼ਟਰਪਤੀ ਦੇ ਭਵਨ ਤੱਕ ਪਹੁੰਚਿਆ ਕੋਰੋਨਾਵਾਇਰਸ, ਬੁਲਾਰਾ ਹੋਇਆ ਸ਼ਿਕਾਰ
NEXT STORY