ਲਾਹੌਰ (ਏ.ਐਨ.ਆਈ.): ਪਾਕਿਸਤਾਨ ਵਿਖੇ ਲਾਹੌਰ ਦੇ ਰਾਏਵਿੰਡ ਵਿਚ ਇਕ 15 ਸਾਲਾ ਮੁੰਡੇ ਨਾਲ ਬਦਫੈੈਲੀ ਕਰਨ ਮਗਰੋਂ ਅਤੇ ਉਸ ਦੇ ਕਤਲ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੀਓ ਨਿਊਜ਼ ਨੇ ਇਹ ਰਿਪੋਰਟ ਦਿੱਤੀ। ਸ਼ੱਕੀਆਂ ਨੇ ਕਥਿਤ ਤੌਰ 'ਤੇ ਨਾਬਾਲਗ ਨਾਲ ਬਦਫੈਲੀ ਕਰਨ ਉਪਰੰਤ ਉਸ ਦਾ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਆਨਲਾਈਨ PUBG ਗੇਮ ਖੇਡਣ 'ਤੇ ਮੁੱਖ ਸ਼ੱਕੀ ਵਿਅਕਤੀ ਦੇ ਦੋਸਤ ਨੂੰ ਰੋਕਿਆ ਸੀ।
ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ, ਰਾਏਵਿੰਡ ਸਿਟੀ ਪੁਲਸ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਨੇ 13 ਜਨਵਰੀ ਨੂੰ ਮੁੰਡੇ ਨੂੰ ਅਗਵਾ ਕਰ ਲਿਆ ਸੀ। ਉਹ ਪੀੜਤ ਨੂੰ ਨਨਕਾਣਾ ਸਾਹਿਬ ਲੈ ਗਏ, ਜਿੱਥੇ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਗਈ ਅਤੇ ਫਿਰ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਸ਼ੇਖੂਪੁਰਾ ਵਿਚ ਮਿਲੀ। ਜੀਓ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸ਼ੱਕੀਆਂ ਦੇ ਡੀ.ਐਨ.ਏ. ਨਮੂਨੇ ਅਗਲੇਰੀ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜੋ ਗਏ ਹਨ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਪਾਕਿ ਵਿਚ ਮਾਮਲਿਆਂ ਬਾਰੇ ਖੁਲਾਸਾ
ਡਾਨ ਨੇ ਦੱਸਿਆ ਕਿ ਅਗਸਤ ਵਿਚ ਸਾਹਿਲ ਦੀ ਇੱਕ ਐਨ.ਜੀ.ਓ. ਨੇ ਇੱਕ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਦੇਸ਼ ਵਿਚ 2020 ਦੇ ਪਹਿਲੇ ਅੱਧ ਵਿੱਚ ਘੱਟੋ ਘੱਟ ਪ੍ਰਤੀ ਦਿਨ 1,489 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ। ਇਹਨਾਂ ਪੀੜਤਾਂ ਵਿਚ 785 ਕੁੜੀਆਂ ਅਤੇ 4704 ਮੁੰਡੇ ਸ਼ਾਮਲ ਹਨ। ਦੁਰਵਿਵਹਾਰ ਕਰਨ ਵਾਲੇ 822 ਮਾਮਲਿਆਂ ਵਿਚ ਪੀੜਤ ਜਾਂ ਪੀੜਤ ਪਰਿਵਾਰਾਂ ਦੇ ਜਾਣੂ ਸਨ ਜਦੋਂ ਕਿ ‘ਕਰੂਅਲ ਨੰਬਰਜ਼’ ਸਿਰਲੇਖ ਦੀ ਰਿਪੋਰਟ ਅਨੁਸਾਰ 135 ਰਿਪੋਰਟ ਕੀਤੇ ਮਾਮਲਿਆਂ ਵਿਚ ਅਜਨਬੀ ਸ਼ਾਮਲ ਸਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 98 ਮਾਮਲਿਆਂ ਵਿਚ, ਪੀੜਤਾਂ ਦੀ ਉਮਰ ਇੱਕ ਤੋਂ ਪੰਜ ਸਾਲ ਦੇ ਵਿਚਕਾਰ ਸੀ। 331 ਮਾਮਲਿਆਂ ਵਿਚ ਉਨ੍ਹਾਂ ਦੀ ਉਮਰ ਛੇ ਤੋਂ 10 ਸਾਲ ਦੇ ਵਿਚਕਾਰ ਸੀ ਜਦੋਂ ਕਿ ਸਭ ਤੋਂ ਵੱਧ ਕੇਸ (490) ਵਿਚ 11 ਤੋਂ 15 ਸਾਲ ਦੀ ਉਮਰ ਦੇ ਪੀੜਤ ਸ਼ਾਮਲ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਰਾਏ।
ਯੂ. ਕੇ.: ਬਰਮਿੰਘਮ ਦੇ ਹਸਪਤਾਲ 'ਚ 5 ਘੰਟੇ ਪਈ ਰਹੀ ਮਰੀਜ਼ ਦੀ ਲਾਸ਼
NEXT STORY