ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਅੱਜ ਭਾਵ ਸੋਮਵਾਰ ਨੂੰ ਇਕ ਹੀ ਦਿਨ ਵਿਚ ਕੋਰੋਨਾਵਾਇਰਸ ਦੇ 41 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 94 ਹੋ ਗਈ ਹੈ। ਐਤਵਾਰ ਤੱਕ ਦੇਸ਼ ਵਿਚ 53 ਮਾਮਲੇ ਸਾਹਮਣੇ ਆਏ ਸਨ। ਸਾਰੇ ਨਵੇਂ ਮਾਮਲਿਆਂ ਦੀ ਪੁਸ਼ਟੀ ਸਿੰਧ ਸੂਬੇ ਵਿਚ ਹੋਈ ਹੈ। ਇੱਥੇ ਦੱਸ ਦਈਏ ਕਿ ਈਰਾਨ ਵਿਚ ਹੁਣ ਤੱਕ ਲੱਗਭਗ 14 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ 700 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।
ਸਰਕਾਰ ਦੇ ਬੁਲਾਰੇ ਮੁਰਤਜ਼ਾ ਵਹਾਬ ਨੇ ਕਿਹਾ ਕਿ ਇਹ ਸਾਰੇ ਇਨਫੈਕਟਿਡ ਮਰੀਜ਼ ਉਹ ਲੋਕ ਹਨ ਜਿਹਨਾਂ ਨੂੰ ਈਰਾਨ ਦੀ ਸੀਮਾ 'ਤੇ ਸਥਿਤ ਤਾਫਤਾਨ ਤੋਂ ਸਿੰਧ ਲਿਆਂਦਾ ਗਿਆ ਸੀ। ਜਾਂਚ ਦੇ ਬਾਅਦ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿੰਧ ਵਿਚ ਹੁਣ ਤੱਕ ਮਰੀਜ਼ਾਂ ਦੀ ਗਿਣਤੀ 76 ਹੋ ਗਈ ਹੈ। ਇਹਨਾਂ ਵਿਚੋਂ 2 ਲੋਕ ਠੀਕ ਹੋ ਚੁੱਕੇ ਹਨ। ਉੱਥੇ 74 ਲੋਕਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ ਕੋਰੋਨਾ ਦੇ 1 ਸਾਲ ਤੱਕ ਟਿਕੇ ਰਹਿਣ ਦਾ ਖਦਸ਼ਾ, ਚਿਤਾਵਨੀ ਜਾਰੀ
ਇਸ ਵਿਚ ਸਰਕਾਰ ਮਹਾਮਾਰੀ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਪੰਜਾਬ ਸੂਬੇ ਵਿਚ ਅਧਿਕਾਰੀਆਂ ਨੇ ਸਾਰੇ ਜਨਤਕ ਖੇਤਰਾਂ ਦੀਆਂ ਯੂਨੀਵਰਸਿਟੀਆਂ ਦੇ ਹੋਸਟਲਾਂ ਨੂੰ ਤੁਰੰਤ ਵਿਵਸਥਾ ਦੇ ਤੌਰ 'ਤੇ ਕਵਾਰੰਟੀਨ ਕੇਂਦਰਾਂ ਵਿਚ ਬਦਲ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਸੂਬੇ ਵਿਚ ਸਾਰੇ ਹੋਸਟਲਾਂ ਨੂੰ ਸਾਫ ਕਰਨ ਅਤੇ ਵਿਦਿਆਰਥੀਆਂ ਦੇ ਸਾਮਾਨ ਨੂੰ ਸ਼ਿਫਟ ਕਰਨ ਲਈ ਸੂਚਿਤ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਜਰਮਨੀ ਨੇ 5 ਦੇਸ਼ਾਂ ਲਈ ਸੀਮਾ ਕੀਤੀ ਸੀਲ, ਸਿਰਫ ਇਹਨਾਂ ਲੋਕਾਂ ਲਈ ਛੋਟ
ਅਮਰੀਕਾ 'ਚ ਭਾਰਤੀਆਂ ਨੇ ਕੋਰੋਨਾ ਪੀੜਤ ਭਾਈਚਾਰੇ ਦੀ ਮਦਦ ਲਈ ਬਣਾਈ ਹੈਲਪਲਾਈਨ
NEXT STORY