ਕਾਬੁਲ (ਏ. ਐੱਨ. ਆਈ.) - ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਹਾਸਲ ਕਰਨ ਤੋਂ ਬਾਅਦ ਉਡਾਣ ਸੰਚਾਲਨ ਫਿਰ ਤੋਂ ਸ਼ੁਰੂ ਹੋਇਆ। ਇਸਲਾਮਾਬਾਦ ਤੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਂਸ (ਪੀ. ਆਈ. ਏ.) ਦਾ ਯਾਤਰੀ ਜਹਾਜ਼ ਸੋਮਵਾਰ ਸਵੇਰੇ ਕਾਬੁਲ ਵਿਚ ਉਤਰਿਆ। ਬੋਈਂਗ 777 ਜਹਾਜ਼ ਸਥਾਨਕ ਸਮੇਂ ਮੁਤਾਬਕ ਸਵੇਰੇ 6 ਵੱਜਕੇ 45 ਮਿੰਟ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਰਵਾਨਾ ਹੋਇਆ। ਵਿਦੇਸ਼ੀ ਪੱਤਰਕਾਰਾਂ ਨੇ ਉਡਾਣ ਰਾਹੀਂ ਅਫਗਾਨਿਸਤਾਨ ਦੀ ਰਾਜਧਾਨੀ ਦੀ ਯਾਤਰਾ ਕੀਤੀ ਜਦਕਿ ਵਿਸ਼ਵ ਬੈਂਕ ਦੇ ਮੁਲਾਜ਼ਮਾਂ ਨੂੰ ਵਾਪਸ ਇਸਲਾਮਾਬਾਦ ਲਿਆਂਦਾ ਗਿਆ।
ਪੀ. ਆਈ. ਏ. ਦੇ ਬੁਲਾਰੇ ਅਬਦੁੱਲਾ ਖਾਨ ਨੇ ਕਿਹਾ ਕਿ ਇਹ ਸੇਵਾ ਅਫਗਾਨਿਸਤਾਨ ਦੇ ਲੋਕਾਂ ਨਾਲ ਸਦਭਾਵਨਾ ਪੈਦਾ ਕਰਨ ਅਤੇ ਮਨੁੱਖੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਸਹਾਇਤਾ ਉਡਾਣ ਨਹੀਂ ਸੀ।
ਮਨੁੱਖੀ ਲੋੜਾਂ ਦੇ ਮੁਲਾਂਕਣ ਲਈ ਕਾਬੁਲ ਪਹੁੰਚੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ
NEXT STORY