ਇਸਲਾਮਾਬਾਦ- ਨਕਦੀ ਸੰਕਟ ਦੇ ਵਿਚਾਲੇ ਭਿਆਨਕ ਹੜ੍ਹ ਦੀ ਚਪੇਟ 'ਚ ਆਏ ਪਾਕਿਸਤਾਨ ਦੇ ਸਮਰਿਧ ਦੇਸ਼ਾਂ ਦੇ ਗਰੁੱਪ 'ਪੈਰਿਸ ਕਲੱਬ' ਤੋਂ ਦੱਸ ਅਰਬ ਡਾਲਰ ਦੇ ਕਰਜ਼ ਦੀ ਭੁਗਤਾਨ ਮਿਆਦ ਵਧਾਉਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਇਨ੍ਹੀਂ ਦਿਨੀਂ ਭਿਆਨਕ ਹੜ੍ਹ ਤੋਂ ਬਾਅਦ 3.3 ਕਰੋੜ ਤੋਂ ਵੱਧ ਲੋਕਾਂ ਦੇ ਮੁੜ ਵਸੇਬੇ ਦੀ ਚੁਣੌਤੀ ਨਾਲ ਜੂਝ ਰਿਹਾ ਹੈ। ਅਜਿਹੇ ਸਥਿਤੀ 'ਚ ਉਸ ਨੇ ਕਰਜ਼ ਦੇ ਮੋਰਚੇ 'ਤੇ ਕੁਝ ਰਾਹਤ ਦੀ ਉਮੀਦ ਲਗਾਈ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਇਕ ਟਵੀਟ 'ਚ ਕਿਹਾ, ''ਪਾਕਿਸਤਾਨ 'ਚ ਜਲਵਾਯੂ ਪਰਿਵਰਤਨ ਕਾਰਨ ਆਈ ਆਫਤ ਦੇ ਕਾਰਨ ਅਸੀਂ ਦੋ-ਪੱਖੀ ਪੈਰਿਸ ਕਲੱਬ ਲੈਣਦਾਰਾਂ ਨੂੰ ਕਰਜ਼ ਰਾਹਤ ਦੀ ਅਪੀਲ ਕਰਦੇ ਹਾਂ। ਹਾਲਾਂਕਿ ਅਸੀਂ ਵਪਾਰਕ ਬੈਂਕਾਂ ਜਾਂ ਯੂਰੋ 'ਚ ਲੈਣ-ਦੇਣ ਕਰਨ ਵਾਲੇ ਕਰਜ਼ਦਾਤਿਆਂ ਤੋਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮੰਗ ਰਹੇ ਹਾਂ ਅਤੇ ਨਾ ਹੀ ਸਾਨੂੰ ਇਸ ਦੀ ਲੋੜ ਹੈ। ਬੀਤੇ 20 ਸਾਲਾਂ 'ਚ ਇਹ ਤੀਜੀ ਵਾਰ ਹੋਵੇਗਾ ਜਦੋਂ 17 ਮੈਂਬਰੀ ਪੈਰਿਸ ਕਲੱਬ ਪਾਕਿਸਤਾਨ ਦੇ ਕਰਜ਼ ਦੀ ਭੁਗਤਾਨ ਮਿਆਦ 'ਚ ਬਦਲਾਅ ਕਰੇਗਾ। ਇਸ ਤੋਂ ਪਹਿਲਾਂ, ਜਦੋਂ ਪਾਕਿਸਤਾਨ ਅੱਤਵਾਦ ਵਿਰੁੱਧ ਲੜਾਈ 'ਚ ਅਮਰੀਕਾ ਦੇ ਨਾਲ ਸਹਿਯੋਗੀ ਬਣਿਆ ਸੀ, ਤਾਂ ਪੈਰਿਸ ਕਲੱਬ ਨੇ ਕਰਜ਼ ਚੁਕਾਉਣ ਦੀ ਮਿਆਦ 15 ਸਾਲ ਦੇ ਲਈ ਵਧਾ ਦਿੱਤੀ ਸੀ। ਫਿਰ ਕੋਵਿਡ-19 ਤੋਂ ਬਾਅਦ ਇਸ ਮਿਆਦ ਨੂੰ ਤਿੰਨ ਤੋਂ ਚਾਰ ਸਾਲਾਂ ਲਈ ਵਧਾਇਆ ਗਿਆ। ਨਿਊਯਾਰਕ 'ਚ ਮੌਜੂਦ ਇਸਮਾਈਲ ਨੇ ਆਪਣੇ ਟਵੀਟ 'ਚ ਕਿਹਾ, ''ਅਸੀਂ ਪੈਰਿਸ ਕਲੱਬ ਦੇ ਕਰਜ਼ ਭੁਗਤਾਨ ਨੂੰ ਕੁਝ ਸਾਲ ਲਈ ਟਾਲਣ ਦੀ ਬੇਨਤੀ ਕਰਾਂਗੇ।
ਈਰਾਨੀ ਲੋਕਾਂ ਲਈ ਇੰਟਰਨੈੱਟ ਪਾਬੰਦੀਆਂ 'ਚ ਢਿੱਲ ਦੇਵੇਗਾ ਅਮਰੀਕਾ
NEXT STORY