ਕਵੇਟਾ(ਵਿਨੋਦ)-ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਸ਼ਨੀਵਾਰ ਦੇਰ ਰਾਤ ਕਵੇਟਾ ’ਚ ਹੋਏ ਇਕ ਘਾਤਕ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ’ਚ ਪਾਕਿਸਤਾਨੀ ਫੌਜ ਦੇ ਇਕ ਮੇਜਰ ਰੈਂਕ ਦੇ ਅਧਿਕਾਰੀ ਦੀ ਮੌਤ ਹੋ ਗਈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਦੀ 12ਵੀਂ ਕੋਰ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਸੈੱਲ ਦੇ ਇਕ ਸਰਗਰਮ ਅਧਿਕਾਰੀ ਮੇਜਰ ਅਨਵਰ ਕੱਕੜ ਦੀ ਸ਼ਹਿਰ ਦੇ ਜਿਨਾਹ ਰੋਡ ਨੇੜੇ ਇਕ ਆਈ.ਈ.ਡੀ. ਧਮਾਕੇ ’ਚ ਮੌਤ ਹੋ ਗਈ। ਸੀ.ਸੀ.ਟੀ.ਵੀ. ਫੁਟੇਜ ’ਚ 2 ਮੋਟਰਸਾਈਕਲ ਸਵਾਰਾਂ ਨੂੰ ਵਾਹਨ ਨਾਲ ਇਕ ਚੁੰਬਕੀ ਵਿਸਫੋਟਕ ਯੰਤਰ ਜੋੜਦੇ ਹੋਏ ਦੇਖਿਆ ਗਿਆ, ਜੋ ਥੋੜ੍ਹੀ ਦੇਰ ਬਾਅਦ ਫਟ ਗਿਆ, ਜਿਸ ਨਾਲ ਅਧਿਕਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਫਰਿਜ਼ਨੋ ਵਿਖੇ ਤੀਆਂ ਦੇ ਮੇਲੇ ਦੌਰਾਨ ਲੱਗੀਆਂ ਖ਼ੂਬ ਰੌਣਕਾਂ
NEXT STORY