ਵਾਸ਼ਿੰਗਟਨ— ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਭਾਰਤ ਦੇ ਅੰਦਰ ਹਮਲੇ ਜਾਰੀ ਰੱਖ ਸਕਦੇ ਹਨ। ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲੇ ਵਧਣ ਦੇ ਵਿਚਕਾਰ ਅਮਰੀਕੀ ਖੂਫੀਆ ਵਿਭਾਗ ਦੇ ਮੁਖੀ ਨੇ ਇਨ੍ਹਾਂ ਹਮਲਿਆਂ ਪ੍ਰਤੀ ਚਿਤਾਵਨੀ ਦਿੱਤੀ ਹੈ।
ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਡੇਨ ਕੋਟਸ ਦੀ ਇਹ ਟਿੱਪਣੀ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਸੁੰਜਵਾਂ ਫੌਜੀ ਕੈਂਪ 'ਤੇ ਹੋਏ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਤੋਂ ਕੁਝ ਦਿਨ ਬਾਅਦ ਆਈ ਹੈ। ਇਸ ਘਟਨਾ 'ਚ 6 ਫੌਜੀਆਂ ਸਮੇਤ 7 ਲੋਕ ਮਾਰੇ ਗਏ ਸਨ। ਸ਼੍ਰੀਨਗਰ ਦੇ ਕਰਨ ਨਗਰ 'ਚ 12 ਫਰਵਰੀ ਨੂੰ ਵੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਕਾਫੀ ਦੇਰ ਤੱਕ ਗੋਲੀਬਾਰੀ ਚੱਲੀ। ਖੂਫੀਆ ਜਾਣਕਾਰੀ 'ਤੇ ਸੈਨੇਟ ਦੀ ਚੋਣ ਕਮੇਟੀ ਨੂੰ ਪੇਸ਼ ਕੀਤੀ ਗਈ ਆਪਣੀ ਗਵਾਹੀ 'ਚ ਕੋਟਸ ਨੇ ਕਿਹਾ ਕਿ ਪਾਕਿਸਤਾਨ ਨਵੇਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਸੰਕੇਤ ਦੇ ਕੇ, ਅੱਤਵਾਦੀਆਂ ਨਾਲ ਆਪਣੇ ਸਬੰਧ ਬਰਕਰਾਰ ਰੱਖ ਕੇ, ਅੱਤਵਾਦ ਵਿਰੋਧੀ ਸਹਿਯੋਗ ਨੂੰ ਰੋਕ ਕੇ ਤੇ ਚੀਨ ਨਾਲ ਨੇੜਤਾ ਬਣਾ ਕੇ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਜਾਰੀ ਰੱਖੇਗਾ।
ਅਮਰੀਕੀ ਖੂਫੀਆ ਭਾਈਚਾਰੇ ਵਲੋਂ ਕੀਤੇ ਗਏ ਗਲੋਬਲ ਖਤਰਿਆਂ ਦੀ ਸਮੀਖਿਆ ਦੀ ਸੁਣਵਾਈ ਦੌਰਾਨ ਕੋਟਸ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਮਰਥਨ ਪ੍ਰਾਪਤ ਅੱਤਵਾਦੀ ਸੰਗਠਨ ਪਾਕਿਸਤਾਨ 'ਚ ਆਪਣੀਆਂ ਸੁਰੱਖਿਅਤ ਪਨਾਹਗਾਹਾਂ ਦਾ ਫਾਇਦਾ ਚੁੱਕਣਾ ਜਾਰੀ ਰੱਖਦੇ ਹੋਏ ਭਾਰਤ, ਅਫਗਾਨਿਸਤਾਨ ਦੇ ਨਾਲ ਅਮਰੀਕੀ ਹਿੱਤਾ ਵਾਲੇ ਦੇਸ਼ਾਂ ਦੇ ਖਿਲਾਫ ਹਮਲੇ ਦੀ ਯੋਜਨਾ ਬਣਾਉਣਾ ਤੇ ਹਮਲੇ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਤੁਲਨਾ 'ਚ ਆਪਣੀ ਸਥਿਤੀ ਨੂੰ ਖਰਾਬ ਸਮਝਣ ਦੀ ਪਾਕਿਸਤਾਨ ਦੀ ਸੋਚ ਉਸ ਦੇ ਵੱਖਰੇ ਪੈਣ ਦੇ ਖਦਸ਼ਿਆਂ ਨੂੰ ਹੋਰ ਵਧਾ ਦੇਵੇਗੀ, ਜਿਸ ਨਾਲ ਉਹ ਭਾਰਤ ਦੇ ਲਈ ਤੈਅ ਅਮਰੀਕੀ ਟੀਚਿਆਂ ਦੇ ਖਿਲਾਫ ਕੰਮ ਕਰੇਗਾ। ਪਾਕਿਸਤਾਨ ਦੇ ਕਿਸੇ ਵੀ ਅੱਤਵਾਦੀ ਸੰਗਠਨ ਦਾ ਨਾਂ ਲਏ ਬਿਨਾਂ ਸਕੋਟ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਨ੍ਹਾਂ ਸੰਗਠਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਦਬਾਅ ਬਣਾਉਣ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੋਵਾਂ ਗੁਆਂਢੀ ਏਸ਼ੀਆਈ ਦੇਸ਼ਾਂ 'ਚ ਤਣਾਅ ਵਧਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਲਾਈਨ 'ਤੇ ਜਾਰੀ ਹਿੰਸਾ ਦੇ ਚੱਲਦੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਤਣਾਅ ਪੂਰਨ ਬਣ ਰਹੇ ਹਨ ਤੇ ਪਾਕਿਸਤਾਨ ਵਲੋਂ ਅੱਗੇ ਕਿਸੇ ਤਰ੍ਹਾਂ ਦਾ ਵੱਡਾ ਹਮਲਾ ਕੀਤੇ ਜਾਣ ਦੀ ਸੂਰਤ 'ਚ ਇਹ ਤਣਾਅ ਹੋਰ ਵਧ ਸਕਦਾ ਹੈ।
ਅਯੋਗਤਾ ਮਾਮਲੇ 'ਚ ਪਾਕਿ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
NEXT STORY