ਚੇਨਈ, (ਭਾਸ਼ਾ)- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਭਾਰਤ ਨੇ ਪਾਕਿਸਤਾਨ ’ਚ 9 ਅੱਤਵਾਦੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ । ਇਕ ਵੀ ਨਿਸ਼ਾਨਾ ਖੁੰਝਿਆ ਨਹੀਂ।
ਸ਼ੁੱਕਰਵਾਰ ਆਈ. ਆਈ. ਟੀ. ਮਦਰਾਸ ਦੀ 62ਵੀਂ ਕਨਵੋਕੇਸ਼ਨ ’ਚ ਡੋਭਾਲ ਨੇ ਸਰਹੱਦ ਪਾਰ ਦੇ ਖਤਰਿਆਂ ਨੂੰ ਨਾਕਾਮ ਕਰਨ ’ਚ ਭਾਰਤ ਦੀ ਸਮਰੱਥਾ ਅਤੇ ਤਕਨੀਕੀ ਮੁਹਾਰਤ 'ਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਸਟੀਕਤਾ ਇਸ ਪੱਧਰ ਦੀ ਸੀ ਕਿ ਭਾਰਤ ਨੂੰ ਪਤਾ ਸੀ ਕਿ ਕੌਣ ਕਿੱਥੇ ਹੈ। ਪੂਰਾ ਆਪ੍ਰੇਸ਼ਨ 7 ਮਈ ਨੂੰ ਸਵੇਰੇ 1 ਵਜੇ ਤੋਂ ਬਾਅਦ ਸ਼ੁਰੂ ਹੋਇਆ ਤੇ ਸਿਰਫ਼ 23 ਮਿੰਟਾਂ ਲਈ ਜਾਰੀ ਰਿਹਾ।
ਡੋਭਾਲ ਨੇ ਕਿਹਾ ਕਿ ਤੁਸੀਂ ਮੈਨੂੰ ਇਕ ਵੀ ਅਜਿਹੀ ਤਸਵੀਰ ਵਿਖਾ ਸਕਦੇ ਹੋ ਜੋ ਦਰਸਾਉਂਦੀ ਹੋਵੇ ਕਿ ਇਸ ਸਮੇਂ ਦੌਰਾਨ ਭਾਰਤ ਨੂੰ ਕੋਈ ਨੁਕਸਾਨ ਹੋਇਆ ਹੈ?
ਵਿਦਿਆਰਥੀਆਂ ਨੂੰ ਸੰਬੋਧਨ ਕਰ ਦਿਆਂ ਡੋਭਾਲ ਨੇ ਕਿਹਾ ਕਿ ਤਕਨਾਲੋਜੀ ਤੇ ਜੰਗ ਦਰਮਿਅਾਨ ਇਕ ਅਹਿਮ ਸਬੰਧ ਹੈ । ਦੇਸ਼ ਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਵਦੇਸ਼ੀ ਤਕਨਾਲੋਜੀ ਵਿਕਸਤ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਪਦਮ ਵਿਭੂਸ਼ਣ ਪੁਰਸਕਾਰ ਜੇਤੂ ਤੇ ਉੱਘੀ ਡਾਂਸਰ ਪਦਮ ਸੁਬ੍ਰਹਮਣੀਅਮ ਨੇ ਉਨ੍ਹਾਂ ਨੂੰ ‘ਆਪ੍ਰੇਸ਼ਨ ਸਿੰਧੂਰ’ ਦੀ ਸਫਲਤਾ ਲਈ ਵਧਾਈ ਦਿੱਤੀ । ਵਿਦਿਆਰਥੀਆਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਮਰਾਠਾ ਸ਼ਾਸਕਾਂ ਦੇ ਕਿਲੇ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ
NEXT STORY