ਨਵੀਂ ਦਿੱਲੀ- 26/11 ਅੱਤਵਾਦੀ ਹਮਲੇ ਦੌਰਾਨ ਅੱਤਵਾਦੀ ਤਹੱਵੁਰ ਰਾਣਾ ਮੁੰਬਈ ਵਿਚ ਹੀ ਸੀ। ਇਹ ਗੱਲ ਉਸ ਨੇ ਐੱਨ. ਆਈ. ਏ. ਦੀ ਪੁੱਛਗਿੱਛ ਦੌਰਾਨ ਕਬੂਲ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਰਾਣਾ ਨੇ ਇਹ ਵੀ ਮੰਨਿਆ ਹੈ ਕਿ ਉਹ ਪਾਕਿਸਤਾਨੀ ਫੌਜ ਦਾ ਏਜੰਟ ਹੈ। ਉਸ ਨੇ ਦੱਸਿਆ ਕਿ ਉਸਨੇ ਡੇਵਿਡ ਕੋਲਮੈਨ ਹੈਡਲੀ ਨਾਲ ਪਾਕਿਸਤਾਨ ਵਿਚ ਲਸ਼ਕਰ-ਏ-ਤੋਇਬਾ ਦੇ ਕਈ ਸਿਖਲਾਈ ਸੈਸ਼ਨਾਂ ਵਿਚ ਹਿੱਸਾ ਲਿਆ ਸੀ। ਰਾਣਾ ਨੇ ਇਹ ਵੀ ਕਿਹਾ ਕਿ ਲਸ਼ਕਰ ਅਸਲ ਵਿਚ ਇਕ ਜਾਸੂਸੀ ਨੈੱਟਵਰਕ ਵਾਂਗ ਕੰਮ ਕਰਦਾ ਹੈ। ਪੁੱਛਗਿੱਛ ਵਿਚ ਸ਼ਾਮਲ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਹੁਣ ਰਾਣਾ ਨੂੰ ਗ੍ਰਿਫ਼ਤਾਰ ਕਰ ਕੇ ਰਿਮਾਂਡ ’ਤੇ ਲੈਣ ਦੀ ਤਿਆਰੀ ਕਰ ਰਹੀ ਹੈ।
ਰਾਣਾ ਇਸ ਸਮੇਂ ਐੱਨ. ਆਈ. ਏ. ਦੀ ਨਿਆਇਕ ਹਿਰਾਸਤ ਵਿਚ ਹੈ, ਜਿਸ ਨੂੰ ਦਿੱਲੀ ਦੀ ਇਕ ਅਦਾਲਤ ਨੇ 9 ਜੁਲਾਈ ਤੱਕ ਵਧਾ ਦਿੱਤਾ ਹੈ। ਤਹੱਵੁਰ ਨੂੰ ਅਮਰੀਕਾ ਦੇ ਸ਼ਿਕਾਗੋ ਵਿਚ ਅਕਤੂਬਰ, 2009 ਵਿਚ ਅਮਰੀਕੀ ਏਜੰਸੀ ਐੱਫ. ਬੀ. ਆਈ. ਨੇ ਗ੍ਰਿਫਤਾਰ ਕੀਤਾ ਸੀ। ਰਾਣਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਮੁੰਬਈ ਵਿਚ ਆਪਣੀ ਕੰਪਨੀ ਦਾ ਇਮੀਗ੍ਰੇਸ਼ਨ ਸੈਂਟਰ ਖੋਲ੍ਹਿਆ ਸੀ ਤਾਂ ਜੋ ਹਮਲੇ ਦੀ ਤਿਆਰੀ ਲਈ ਜਗ੍ਹਾ ਅਤੇ ਸਹੂਲਤਾਂ ਮਿਲ ਸਕਣ। ਉੱਥੇ ਕੀਤੇ ਗਏ ਲੈਣ-ਦੇਣ ਨੂੰ ਕਾਰੋਬਾਰੀ ਖਰਚਿਆਂ ਵਜੋਂ ਦਿਖਾਇਆ ਗਿਆ ਸੀ। ਉਸਨੇ ਇਹ ਵੀ ਮੰਨਿਆ ਕਿ ਉਹ ਖੁਦ ਛਤਰਪਤੀ ਸ਼ਿਵਾਜੀ ਟਰਮੀਨਸ ਵਰਗੀਆਂ ਥਾਵਾਂ ਦੀ ਰੇਕੀ ਕਰ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Night Shift 'ਚ ਕੰਮ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਹੁਣ ਲਾਗੂ ਹੋਣਗੀਆਂ ਇਹ ਸ਼ਰਤਾਂ
NEXT STORY