ਇਸਲਾਮਾਬਾਦ (ਬਿਊਰੋ):ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸ਼ਨੀਵਾਰ ਨੂੰ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਅੱਤਵਾਦ ਦੇ ਵਿੱਤਪੋਸ਼ਣ (Terror Financing) ਸਬੰਧੀ ਮਾਮਲਿਆਂ ਵਿਚ 15 ਸਾਲ ਜੇਲ ਦੀ ਸਜ਼ਾ ਸੁਣਾਈ। ਸ਼ਨੀਵਾਰ ਨੂੰ ਕਾਊਂਟਰ ਟੇਰੇਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਨੇ ਕਿਹਾ ਕਿ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਲੁਕਮਾਨ ਸ਼ਾਹ ਅਤੇ ਮਸੂਦ-ਉਰ-ਰਹਿਮਾਨ ਦੇ ਵਿਰੁੱਧ ਸੁਣਵਾਈ ਖਤਮ ਕੀਤੀ। ਇਹਨਾਂ ਵਿਰੁੱਧ ਸਾਲ 2019 ਵਿਚ ਪੰਜਾਬ ਪੁਲਸ ਦੇ ਸੀ.ਟੀ.ਡੀ. ਨੇ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਕੀਤੀ ਸੀ।
ਸੀ.ਟੀ.ਡੀ. ਨੇ ਕਿਹਾ ਕਿ ਅਦਾਲਤ ਨੇ ਦੋਸ਼ੀਆਂ ਨੂੰ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਟੇਰਰ ਫਾਈਨੈਸ਼ੀਅਿੰਗ ਦਾ ਦੋਸ਼ੀ ਪਾਇਆ ਅਤੇ 15-15 ਸਾਲ ਜੇਲ ਦੀ ਸਜ਼ਾ ਸੁਣਾਈ। ਅਦਾਲਤ ਨੇ ਦੋਹਾਂ ਅੱਤਵਾਦੀਆਂ 'ਤੇ ਜ਼ੁਰਮਾਨਾ ਵੀ ਲਗਾਇਆ ਹੈ। ਸੀ.ਟੀ.ਡੀ. ਨੇ ਕਿਹਾ ਕਿ ਦੋਵੇਂ ਦੋਸ਼ੀ ਲਸ਼ਕਰ-ਏ-ਤੋਇਬਾ ਦੀਆਂ ਜਾਇਦਾਦਾਂ ਨੂੰ ਸੰਭਾਲਦੇ ਸਨ। ਨਾਲ ਹੀ ਉਹਨਾਂ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਟੇਰਰ ਫਾਈਨੈਸ਼ੀਅਿੰਗ ਲਈ ਕਰਦੇ ਸਨ।
ਸੀ.ਟੀ.ਡੀ. ਨੇ ਕਿਹਾ ਕਿ ਸਰਕਾਰੀ ਵਕੀਲ ਨੇ ਪੱਕੇ ਸਬੂਤ ਪੇਸ਼ ਕਰ ਕੇ ਸਫਲਤਾਪੂਰਵਕ ਆਪਣੇ ਮਾਮਲੇ ਨੂੰ ਸਾਬਤ ਕੀਤਾ। ਦੋਸ਼ੀਆਂ ਨੇ ਲਸ਼ਕਰ-ਏ-ਤੋਇਬਾ ਲਈ ਪੈਸਾ ਜੁਟਾਇਆ ਅਤੇ ਉਸ ਦੀ ਜਾਇਦਾਦ ਨੂੰ ਸਾਂਭਿਆ। ਇਹਨਾਂ ਦੋਸ਼ੀਆਂ ਨੂੰ ਮਿਲੀ ਸਜ਼ਾ ਦੇਸ਼ ਵਿਚ ਟੇਰਰ ਫਾਈਨੈਸ਼ਅਿੰਗ ਨੂੰ ਰੋਕਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਲਾਹੌਰ ਦੀ ਐਂਟੀ ਟੇਰੇਰਿਜ਼ਮ ਕੋਰਟ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਕਰੀਬੀ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ 4 ਅੱਤਵਾਦੀਆਂ ਨੂੰ ਟੇਰਰ ਫਾਈਨੈਸ਼ੀਅਿੰਗ ਮਾਮਲੇ ਵਿਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਬ੍ਰਿਟੇਨ ਦੇ ਵਿਗਿਆਨੀਆਂ ਨੇ ਕੋਰੋਨਾ ਦੀ ਨਵੀਂ ਲਹਿਰ ਦਾ ਜਤਾਇਆ ਖ਼ਦਸ਼ਾ
NEXT STORY