ਇਸਲਾਮਾਬਾਦ-ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ 16 ਅਰਬ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਸ਼ਾਹਬਾਜ਼ 'ਤੇ ਦੋਸ਼ ਤੈਅ ਕਰਨ ਲਈ ਸ਼ਨੀਵਾਰ ਨੂੰ ਉਨ੍ਹਾਂ ਨੂੰ ਸੱਤ ਸਤੰਬਰ ਲਈ ਤਲਬ ਕੀਤਾ। ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਸ਼ਾਹਬਾਜ਼ (70), ਉਨ੍ਹਾਂ ਦੇ ਬੇਟਿਆਂ-ਹਮਜ਼ਾ (47) ਅਤੇ ਸੁਲੇਮਾਨ (40) ਵਿਰੁੱਧ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਵੰਬਰ 2020 'ਚ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : CWG 2022: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ
ਲਾਹੌਰ ਦੀ ਇਕ ਵਿਸ਼ੇਸ਼ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਅਤੇ ਉਹ ਪਹਿਲਾਂ ਹੀ ਪਿਤਾ ਅਤੇ ਪੁੱਤਰ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਚੁੱਕੀ ਹੈ। ਸ਼ਾਹਬਾਜ਼ ਅਤੇ ਹਮਜ਼ਾ ਸੁਣਵਾਈ ਦੌਰਾਨ ਗੈਰ-ਹਾਜ਼ਰ ਸਨ। ਉਨ੍ਹਾਂ ਨੇ ਵਕੀਲਾਂ ਨੇ ਇਕ ਮਹੀਨੇ ਦੀ ਛੋਟ ਦੇਣ ਦੀ ਮੰਗ ਕੀਤੀ ਹੈ। ਸ਼ਾਹਬਾਜ਼ ਦੇ ਵਕੀਲ ਅਮਜ਼ਦ ਪਰਵੇਜ਼ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਮਰੀਕੀਆਂ ਦੀ ਰਿਹਾਈ ਬਾਰੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ : ਬਲਿੰਕੇਨ
ਹਮਜ਼ਾ ਦੇ ਵਕੀਲ ਰਾਵ ਔਰੰਗਜ਼ੇਬ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦੀ ਪਿੱਠ 'ਚ ਗੰਭੀਰ ਦਰਦ ਹੈ ਅਤੇ ਉਨ੍ਹਾਂ ਨੂੰ ਆਰਾਮ ਦੀ ਲੋੜ ਹੈ। ਐੱਫ.ਆਈ.ਏ. ਵਕੀਲ ਫਾਰੂਕ ਬਾਜਵਾ ਨੇ ਛੋਟ 'ਤੇ ਇਤਰਾਜ਼ ਨਹੀਂ ਜਤਾਇਆ ਹੈ ਅਤੇ ਫਿਰ ਅਦਾਲਤ ਨੇ ਛੋਟ ਦੇ ਦਿੱਤੀ ਹੈ। ਬਾਜਵਾ ਨੇ ਅਦਾਲਤ ਨੂੰ ਕਿਹਾ ਕਿ ਏਜੰਸੀ ਨੇ ਪ੍ਰਧਾਨ ਮੰਤਰੀ ਦੇ ਦੂਜੇ ਬੇਟੇ ਸੁਲੇਮਾ ਦੇ 19 ਬੈਂਕ ਖਾਤਿਆਂ ਦਾ ਰਿਕਾਰਡ ਪ੍ਰਾਪਤ ਕਰ ਲਿਆ ਹੈ ਜਦਕਿ ਹੋਰ ਸੱਤ ਦੇ ਰਿਕਾਰਡ ਪ੍ਰਾਪਤ ਕੀਤੇ ਜਾਣੇ ਹਨ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸੱਤ ਸਤੰਬਰ ਤੱਕ ਲਈ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਮਰੀਕਾ : ਵਰਜੀਨੀਆ ਵਿਖੇ 10ਵਾਂ ਮੇਲਾ ਤੀਆਂ ਤੀਜ ਦਾ ਤਿਉਹਾਰ 31 ਜੁਲਾਈ ਨੂੰ ਮਨਾਇਆ ਜਾ ਰਿਹੈ
NEXT STORY