ਇਸਲਾਮਾਬਾਦ (ਏ.ਐਨ.ਆਈ.): ਪਾਕਿਸਤਾਨ ਵਿਖੇ ਪੇਸ਼ਾਵਰ ਦੀ ਪੁਲਸ ਲਾਈਨਜ਼ ਵਿਚ ਇਕ ਮਸਜਿਦ ਦੇ ਅੰਦਰ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਮਲਬੇ ਵਿਚੋਂ 9 ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ।ਪੁਲਸ ਨੇ ਦੱਸਿਆ ਕਿ ਧਮਾਕਾ ਸੋਮਵਾਰ ਦੁਪਹਿਰ 1 ਵਜੇ ਮਸਜਿਦ ਦੇ ਸੈਂਟਰ ਹਾਲ 'ਚ ਹੋਇਆ।ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲਈ ਹੈ।ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਕਿਸਤਾਨ ਦੇ ਪੇਸ਼ਾਵਰ 'ਚ ਸ਼ਰਧਾਲੂਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਸਨੇ ਟਵੀਟ ਕੀਤਾ ਕਿ "ਕੈਨੇਡੀਅਨ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸ਼ਰਧਾਲੂਆਂ 'ਤੇ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ। ਮੇਰੀ ਹਮਦਰਦੀ ਪੀੜਤਾਂ ਅਤੇ ਉਨ੍ਹਾਂ ਲੋਕਾਂ ਦੇ ਨਾਲ ਹਨ ਜੋ ਇਸ ਔਖੇ ਸਮੇਂ ਵਿੱਚ ਦੁਖੀ ਹਨ।"
ਖੈਬਰ ਪਖਤੂਨਖਵਾ ਦੇ ਕੇਅਰਟੇਕਰ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਵਿੱਚ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ।ਆਜ਼ਮ ਖਾਨ ਨੇ ਪੀੜਤ ਪਰਿਵਾਰਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸੂਬਾਈ ਸਰਕਾਰ ਦੁਖਾਂਤ ਦੇ ਬਾਅਦ ਉਨ੍ਹਾਂ ਨੂੰ ਇਕੱਲਾ ਨਹੀਂ ਛੱਡੇਗੀ। ਦਿ ਨਿਊਜ਼ ਇੰਟਰਨੈਸ਼ਨਲ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਪੇਸ਼ਾਵਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਬੰਬ ਧਮਾਕੇ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਜ਼ਖਮੀਆਂ ਦਾ ਵੀ ਦੌਰਾ ਕੀਤਾ।ਖੈਬਰ ਪਖਤੂਨਖਵਾ ਪੁਲਸ ਦੇ ਇੰਸਪੈਕਟਰ ਜਨਰਲ ਮੁਅਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਹਮਲਾ ਕਿਵੇਂ ਹੋਇਆ ਅਤੇ ਅੱਤਵਾਦੀ ਆਸ-ਪਾਸ ਦੇ ਇਲਾਕੇ 'ਚ ਕਿਵੇਂ ਦਾਖਲ ਹੋਇਆ, ਇਸ ਬਾਰੇ ''ਜਾਂਚ ਚੱਲ ਰਹੀ ਹੈ''।
ਪੜ੍ਹੋ ਇਹ ਅਹਿਮ ਖ਼ਬਰ-ਖਰਾਬ ਮੌਸਮ ਕਾਰਨ UAE ਦੇ ਰਾਸ਼ਟਰਪਤੀ ਦਾ ਇਸਲਾਮਾਬਾਦ ਦੌਰਾ ਮੁਲਤਵੀ
ਉਸ ਨੇ ਅੱਗੇ ਕਿਹਾ ਕਿ "ਪੁਲਸ ਲਾਈਨ ਦੇ ਅੰਦਰ ਪਰਿਵਾਰਕ ਕੁਆਰਟਰ ਹਨ ਅਤੇ ਹਮਲਾਵਰ ਪਹਿਲਾਂ ਤੋਂ ਹੀ ਇਸ ਇਲਾਕੇ ਵਿੱਚ ਰਹਿ ਸਕਦਾ ਹੈ।" ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ 200 ਜ਼ਖਮੀਆਂ ਨੂੰ ਮੈਡੀਕਲ ਸਹੂਲਤ ਲਈ ਲਿਆਂਦਾ ਗਿਆ।' ਖਬਰਾਂ ਮੁਤਾਬਕ ਲੇਡੀ ਰੀਡਿੰਗ ਹਸਪਤਾਲ 'ਚ 55 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਨੇ ਲੋਕਾਂ ਨੂੰ ਪੀੜਤਾਂ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ।ਜ਼ਖਮੀਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਹੈ, ਜਦਕਿ ਜ਼ਿਆਦਾਤਰ ਦੀ ਹਾਲਤ ਸੰਤੋਸ਼ਜਨਕ ਹੈ।" ਜ਼ਖਮੀਆਂ ਅਤੇ ਮਰਨ ਵਾਲਿਆਂ ਵਿਚ ਜ਼ਿਆਦਾਤਰ ਪੁਲਸ ਅਧਿਕਾਰੀ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਤੇ ਸੁਰੱਖਿਆ ਪ੍ਰੀਸ਼ਦ ਨੇ ਹਮਲੇ ਦੀ ਕੀਤੀ ਨਿੰਦਾ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਅਤੇ ਸੁਰੱਖਿਆ ਪ੍ਰੀਸ਼ਦ ਨੇ ਮਸਜਿਦ 'ਤੇ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਦੇਸ਼ਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਖੇਤਰ ਦੀ ਵਰਤੋਂ ਅੱਤਵਾਦੀ ਕਾਰਵਾਈਆਂ ਲਈ ਨਾ ਕੀਤੀ ਜਾਵੇ। ਇੱਕ ਬਿਆਨ ਵਿੱਚ ਗੁਟੇਰੇਸ ਨੇ ਧਮਾਕੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ "ਕਾਫੀ ਘਿਨਾਉਣਾ" ਸੀ ਕਿਉਂਕਿ ਇਹ ਇੱਕ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇਸ ਹਮਲੇ ਨੂੰ "ਘਿਨਾਉਣਾ ਅਤੇ ਕਾਇਰਤਾਪੂਰਨ" ਦੱਸਿਆ ਅਤੇ "ਸਖਤ ਸ਼ਬਦਾਂ ਵਿੱਚ ਨਿੰਦਾ" ਕੀਤੀ। ਇਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਸੁਰੱਖਿਆ ਕੌਂਸਲ ਦੇ ਮੈਂਬਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅੱਤਵਾਦ ਆਪਣੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਿਆਂ ਵਿੱਚੋਂ ਇੱਕ ਹੈ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੁਤਿਨ ਨੇ ਬੋਰਿਸ ਜਾਨਸਨ ਨੂੰ ਫੋਨ ’ਤੇ ਦਿੱਤੀ ਸੀ ਧਮਕੀ, ‘ਤੁਹਾਨੂੰ ਮਾਰਨ ਲਈ ਮਿਜ਼ਾਈਲ ਨੂੰ ਬਸ ਇਕ ਮਿੰਟ ਲੱਗੇਗਾ’
NEXT STORY