ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦਾ ਸਿਆਸੀ ਨਕਸ਼ਾ ਜਲਦ ਹੀ ਬਦਲ ਸਕਦਾ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਪੂਰਾ ਫੋਕਸ ਦੇਸ਼ ਦੇ ਚਾਰਾਂ ਸੂਬਿਆਂ ਨੂੰ ਤੋੜਨ ’ਤੇ ਹੈ। ਫਿਲਹਾਲ ਪਾਕਿਸਤਾਨ 'ਚ ਪੰਜਾਬ, ਸਿੰਧ, ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਚਾਰ ਸੂਬੇ ਹਨ। ਆਸਿਮ ਮੁਨੀਰ ਇਨ੍ਹਾਂ ਚਾਰਾਂ ਸੂਬਿਆਂ ਨੂੰ ਤੋੜ ਕੇ 12 ਤੋਂ 15 ਛੋਟੇ ਸੂਬੇ ਜਾਂ ਫਿਰ 160 ਛੋਟੇ-ਛੋਟੇ ਸੂਬਿਆਂ 'ਚ ਵੰਡਣ ਦੀ ਤਿਆਰੀ 'ਚ ਹੈ। ਹਾਲਾਂਕਿ ਅੰਤਿਮ ਯੋਜਨਾ ’ਤੇ ਅਜੇ ਮੋਹਰ ਨਹੀਂ ਲੱਗੀ ਹੈ।
ਪਾਕਿਸਤਾਨ 'ਚ ਫ਼ੌਜ ਦਾ ਸਿਆਸਤ ਵਿਚ ਦਖ਼ਲ ਕਿਸੇ ਤੋਂ ਲੁਕਿਆ ਨਹੀਂ ਰਹਿੰਦਾ। ਸਗੋਂ ਇਹ ਕਿਹਾ ਜਾ ਸਕਦਾ ਹੈ ਕਿ ਕਠਪੁਤਲੀ ਸਰਕਾਰ ਦੇ ਪਿੱਛਿਓਂ ਕੰਮ ਕਰਨ ਵਾਲੀ ਫ਼ੌਜ ਹੀ ਹੁੰਦੀ ਹੈ। ਜੇ ਚਾਰੇ ਸੂਬਿਆਂ ਨੂੰ ਤੋੜਿਆ ਜਾਂਦਾ ਹੈ ਤਾਂ ਫਿਰ ਪਾਕਿਸਤਾਨ ਦਾ ਪਾਵਰ ਸਟਰੱਕਚਰ ਵੀ ਬਦਲੇਗਾ। ਜਿਸ ਤਰ੍ਹਾਂ ਚਾਰੇ ਸੂਬਿਆਂ ਕੋਲ ਸ਼ਕਤੀਆਂ ਹਨ, ਉਨ੍ਹਾਂ ਨੂੰ ਘਟਾ ਕੇ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਵਧਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਫ਼ੌਜ ਨੂੰ ਵੀ ਸਿਆਸੀ ਤੌਰ ’ਤੇ ਜ਼ਿਆਦਾ ਤਾਕਤਵਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ
ਪਾਕਿਸਤਾਨ ਦਾ ਪੰਜਾਬ ਸੂਬਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ। ਇੱਥੇ ਲੱਗਭਗ 12.8 ਕਰੋੜ ਲੋਕ ਰਹਿੰਦੇ ਹਨ। ਪਾਕਿਸਤਾਨ ਦੀ ਅੱਧੀ ਆਬਾਦੀ ਪੰਜਾਬ ਸੂਬੇ ਵਿਚ ਹੀ ਹੈ। ਦੂਜੇ ਪਾਸੇ ਬਲੋਚਿਸਤਾਨ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਡਾ ਸੂਬਾ ਹੈ ਪਰ ਇੱਥੋਂ ਦੀ ਆਬਾਦੀ ਘੱਟ ਹੈ। ਬਲੋਚਿਸਤਾਨ 'ਚ 1.5 ਕਰੋੜ ਲੋਕ ਹੀ ਰਹਿੰਦੇ ਹਨ। ਵੱਡੇ ਸੂਬਿਆਂ ਕਰ ਕੇ ਪਾਕਿਸਤਾਨ ਦੇ ਪਿੰਡਾਂ ਦੀ ਹਾਲਤ ਬਹੁਤ ਖ਼ਰਾਬ ਹੈ। ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਉਠਾਉਣ ਲਈ ਵੀ ਕਈ ਘੰਟਿਆਂ ਦਾ ਸਫ਼ਰ ਕਰ ਕੇ ਸ਼ਹਿਰ ਤੱਕ ਜਾਣਾ ਪੈਂਦਾ ਹੈ। ਇਸੇ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਦੇਸ਼ ਦੇ ਸੂਬਿਆਂ ਨੂੰ ਛੋਟੇ-ਛੋਟੇ ਟੋਟਿਆਂ 'ਚ ਵੰਡਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਸਾਊਦੀ 'ਚ ਭੇਜ'ਤੀਆਂ ਫ਼ੌਜਾਂ ! ਲਾਗੂ ਕੀਤਾ ਮੱਕਾ ਪੈਕਟ, DG ਨੇ ਕੀਤਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਸਜ਼ਾ-ਏ-ਮੌਤ ਦਾ ਹੋਵੇਗਾ ਲਾਈਵ ਟੈਲੀਕਾਸਟ, ਫ਼ੈਸਲੇ 'ਤੇ ਭੜਕਿਆ ਜ਼ਬਰਦਸਤ ਗੁੱਸਾ
NEXT STORY