ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਨੂੰ ਇਕ ਹੋਰ ਮਹੀਨੇ ਲਈ ਯਾਨੀ 24 ਫਰਵਰੀ ਤਕ ਵਧਾ ਦਿੱਤਾ ਹੈ।
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਿਛਲੇ ਸਾਲ ਅਪ੍ਰੈਲ ਵਿਚ ਪਾਕਿਸਤਾਨ ਨੇ ਭਾਰਤੀ ਏਅਰਲਾਈਨਜ਼ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਭਾਰਤ ਨੇ ਵੀ ਪਾਕਿਸਤਾਨ ’ਤੇ ਇਸੇ ਤਰ੍ਹਾਂ ਦੀ ਪਾਬੰਦੀ ਲਾਈ ਹੋਈ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ਹਵਾਈ ਜਹਾਜ਼ ਚਾਲਕਾਂ ਲਈ ਇਕ ਨੋਟਿਸ ਵਿਚ ਕਿਹਾ ਹੈ ਕਿ ਹਵਾਈ ਖੇਤਰ ’ਤੇ ਪਹਿਲਾਂ ਤੋਂ ਲਾਗੂ ਪਾਬੰਦੀ 24 ਫਰਵਰੀ ਤਕ ਜਾਰੀ ਰਹੇਗੀ। ਮੌਜੂਦਾ ਪਾਬੰਦੀ ਦੀ ਮਿਆਦ 23 ਜਨਵਰੀ ਨੂੰ ਖਤਮ ਹੋਣ ਵਾਲੀ ਸੀ।
ਇੱਕ ਸਾਲ ਪੂਰਾ ਹੋਣ 'ਤੇ ਟਰੰਪ ਦਾ ਵਿਵਾਦਿਤ ਬਿਆਨ, ਸੋਮਾਲੀਆ ਨੂੰ ਦੱਸਿਆ ਦੁਨੀਆ ਦਾ 'ਸਭ ਤੋਂ ਖ਼ਰਾਬ ਦੇਸ਼
NEXT STORY