ਇਸਲਾਮਾਬਾਦ– ਇਕ ਪਾਸੇ ਜਿੱਥੇ ਪੂਰੀ ਦੁਨੀਆ ਉਈਗਰਾਂ ਦੇ ਮੁੱਦੇ ’ਤੇ ਚੀਨ ਦੇ ਬੀਜਿੰਗ ’ਚ ਹੋ ਰਹੇ ਓਲੰਪਿਕ ਦੇ ਬਾਈਕਾਟ ਦੀ ਅਪੀਲ ਕਰ ਰਹੀ ਹੈ ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਗਲੇ ਹਫ਼ਤੇ ਬੀਜਿੰਗ ਵਿੰਟਰ ਸੈਸ਼ਨ ਓਲੰਪਿਕ ਦੇ ਉਦਘਾਟਨ ਸਮਾਰੋਹ ’ਚ ਬਤੌਰ ਮਹਿਮਾਨ ਸ਼ਾਮਿਲ ਹੋਣ ਲਈ ਚੀਨ ਦੀ ਯਾਤਰਾ ’ਤੇ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਹਿਮਾਨ ਬਣ ਕੇ ਜਾ ਰਹੇ ਇਮਰਾਨ ਚੀਨ ਤੋਂ ‘ਭੀਖ’ ਮੰਗਣ ਦੀ ਫਿਰਾਕ ’ਚ ਹਨ। ਨਕਦੀ ਦੇ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਚੀਨ ਤੋਂ ਤਿੰਨ ਅਰਬ ਡਾਲਰ ਦਾ ਕਰਜ ਜੁਟਾਉਣ ਦੀ ਕੋਸ਼ਿਸ਼ ’ਚ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਲੇ ਹਫ਼ਤੇ ਹੋਣ ਵਾਲੀ ਚੀਨ ਯਾਤਰੀ ’ਚ ਇਸ ਕਰਜ ’ਤੇ ਸਹਿਮਤੀ ਬਣ ਸਕਦੀ ਹੈ।
ਪਾਕਿਸਤਾਨ ਦੇ ਮੀਡੀਆ ’ਚ ਐਤਵਾਰ ਨੂੰ ਛਪੀ ਇਕ ਖ਼ਬਰ ਮੁਤਾਬਕ, ਇਮਰਾਨ 3 ਫਰਵਰੀ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਦਾ ਦੌਰਾ ਕਰਨਗੇ। ਇਸ ਦੌਰਾਨ ਉਨ੍ਹਾਂ ਦਾ ਚੀਨ ਦੇ ਉੱਚ ਨੇਤਾਵਾਂ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਆਪਣੀ ਖ਼ਬਰ ’ਚ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਮਰਾਨ ਦੀ ਇਸ ਯਾਤਰਾ ਦੌਰਾਨ ਚੀਨ 3 ਅਰਬ ਡਾਲਰ ਦੇ ਇਕ ਹੋਰ ਕਰਜ ਨੂੰ ਮਨਜ਼ੂਰੀ ਦੇ ਸਕਦਾ ਹੈ। ਚੀਨ ਪਹਿਲਾਂ ਹੀ ਪਾਕਿਸਤਾਨ ਨੂੰ 11 ਅਰਬ ਡਾਲਰ ਦਾ ਕਰਜ ਦੇ ਚੁੱਕਾ ਹੈ।
ਪਿਛਲੇ ਤਿੰਨ ਵਿੱਤੀ ਸਾਲਾਂ ’ਚ ਪਾਕਿਸਤਾਨ ਨੇ ਵਿਆਜ ਦੇ ਤੌਰ ’ਤੇ ਚੀਨ ਨੂੰ 26 ਅਰਬ ਪਾਕਿਸਤਾਨੀ ਰੁਪਏ ਦਾ ਭੁਗਤਾਨ ਕੀਤਾ ਸੀ। ਇਸਤੋਂ ਇਲਾਵਾ ਪਾਕਿਸਤਾਨ ਤਰਜੀਹ ਵਾਲੇ 6 ਖੇਤਰਾਂ ’ਚ ਚੀਨੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਵੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਪਾਕਿਸਤਾਨ ਨਿਵੇਸ਼ ਬੋਰਡ ਦੇ ਮੁਖੀ ਅਜਫਰ ਅਹਿਸਾਨ ਨੇ ਕਿਹਾ, ‘ਅਸੀਂ ਕੱਪੜਾ, ਫੁੱਟਵਿਅਰ, ਫਾਰਮਾ, ਫਰਨੀਚਰ, ਖੇਤੀ, ਵਾਹਨ ਅਤੇ ਸੂਚਨਾ ਤਕਨੀਕੀ ਖੇਤਰਾਂ ’ਚ ਚੀਨ ਤੋਂ ਨਿਵੇਸ਼ ਜੁਟਾਉਣ ਦੀ ਕੋਸ਼ਿਸ਼ ਕਰਾਂਗੇ।’ ਇਸ ਲਈ ਪਾਕਿਸਤਾਨ ਚੀਨ ਦੀਆਂ ਕਰੀਬ 75 ਕੰਪਨੀਆਂ ਨੂੰ ਪੱਛਮੀ-ਏਸ਼ੀਆ, ਅਫਰੀਕਾ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਤਕ ਵਪਾਰਕ ਮਾਰਗ ਦੇਣ ਦਾ ਵੀ ਭਰੋਸਾ ਦਿਵਾਏਗਾ।
ਬੋਰਿਸ ਜਾਨਸਨ ਨੂੰ ਮਿਲੀ ਤਾਲਾਬੰਦੀ ਉਲੰਘਣਾ ਸਬੰਧੀ ਜਾਂਚ ਰਿਪੋਰਟ
NEXT STORY