ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਕੈਬਨਿਟ ਨੇ ਸੈਨੇਟ ਚੋਣਾਂ 'ਓਪਨ ਬੈਲੇਟ' ਨਾਲ ਕਰਾਉਣ ਲਈ ਸੰਵਿਧਾਨ ਵਿਚ ਸੋਧ ਕਰਨ ਲਈ ਸੰਸਦ ਵਿਚ ਇਕ ਬਿੱਲ ਪੇਸ਼ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਮੰਗਲਵਾਰ ਨੂੰ ਹੋਈ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ।
ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ,''ਸਰਕਾਰ ਚਾਹੁੰਦੀ ਹੈ ਕਿ ਸੈਨੇਟ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਵੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸੈਨੇਟ ਚੋਣਾਂ 'ਓਪਨ ਬੈਲੇਟ' ਦੇ ਮਾਧਿਅਮ ਨਾਲ ਕਰਾਈਆਂ ਜਾਣ।'' ਉਹਨਾਂ ਨੇ ਕਿਹਾ ਕਿ ਸੈਨੇਟ ਚੋਣਾਂ ਵਿਚ ਪਹਿਲਾਂ ਵੀ ਵੋਟ ਖਰੀਦਣ ਲਈ ਪੈਸਿਆਂ ਦੀ ਵਰਤੋਂ ਹੋਈ ਹੈ, ਜਿਸ ਨਾਲ ਇਹ ਚੋਣ ਮਜ਼ਾਕ ਬਣ ਗਈ ਸੀ। ਫਰਾਜ਼ ਨੇ ਕਿਹਾ ਕਿ ਇਸ ਕਦਮ ਦੀ ਆਲੋਚਨਾ ਕਰ ਰਹੇ ਲੋਕ ਇਹ ਭੁੱਲ ਗਏ ਹਨ ਕਿ ਉਹਨਾਂ ਦੀ ਪਾਰਟੀ ਨੇ ਪਹਿਲਾਂ ਵੀ ਇਸ ਦੀ ਮੰਗ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਦਿੱਲੀ 'ਚ ਹੋਈ ਹਿੰਸਾ ਬਾਰੇ ਦੁਨੀਆ ਭਰ ਦੀਆਂ ਅਖ਼ਬਾਰਾਂ ਨੇ ਛਾਪੀ ਇਹ ਖ਼ਬਰ
ਉਹਨਾਂ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਸੰਵਿਧਾਨ ਸੋਧ ਬਿੱਲ ਪੇਸ਼ ਕਰੇਗੀ ਤਾਂ ਜੋ ਸੈਨੇਟ ਚੋਣਾਂ 'ਓਪਨ ਬੈਲੇਟ' ਜ਼ਰੀਏ ਕਰਾਈਆਂ ਜਾਣ। ਸਰਕਾਰ ਨੇ ਸੁਪਰੀਮ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਵਿਚ ਸੈਨੇਟ ਦੀਆਂ ਆਗਾਮੀ ਚੋਣਾਂ ਓਪਨ ਬੈਲੇਟ ਜ਼ਰੀਏ ਕਰਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ 'ਤੇ ਫ਼ੈਸਲਾ ਆਉਣਾ ਹਾਲੇ ਬਾਕੀ ਹੈ। ਸੈਨੇਟ ਚੋਣਾਂ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਹੋਣੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਲਬਰਟਾ 'ਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋਂ ਪੇਂਡੂ ਦੁਕਾਨਦਾਰ ਤੇ ਵਪਾਰੀ ਪਰੇਸ਼ਾਨ
NEXT STORY