ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਨੇ ਗਿਲਗਿਤ-ਬਾਲਟੀਸਤਾਨ ਵਿਚ ਆਮ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ 18 ਅਗਸਤ ਨੂੰ ਗਿਲਗਿਤ-ਬਾਲਟੀਸਤਾਨ ਵਿਚ ਆਮ ਚੋਣਾਂ ਕਰਵਾਏਗਾ। ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਖੇਤਰ ਵਿਚ ਚੋਣਾਂ ਕਰਾਉਣ ਦੀ ਇਜਾਜ਼ਤ ਦੇਣ ਦੇ ਬਾਅਦ ਸਰਕਾਰ ਨੇ ਇਹ ਐਲਾਨ ਕੀਤਾ। ਭਾਵੇਂਕਿ ਭਾਰਤ ਨੇ ਇਸ ਫੈਸਲੇ 'ਤੇ ਸਖਤ ਵਿਰੋਧ ਜ਼ਾਹਰ ਕੀਤਾ ਹੈ।
ਪਾਕਿਸਤਾਨ ਸੁਪਰੀਮ ਕੋਰਟ ਨੇ 30 ਅਪ੍ਰੈਲ ਨੂੰ ਸਰਕਾਰ ਨੂੰ ਖੇਤਰ ਵਿਚ ਆਮ ਚੋਣਾਂ ਕਰਾਉਣ ਲਈ 2018 ਦੇ ਪ੍ਰਬੰਧਕੀ ਆਦੇਸ਼ ਵਿਚ ਸੋਧ ਕਰਨ ਦੀ ਇਜਾਜ਼ਤ ਦਿੱਤੀ ਸੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਆਰਿਫ ਅਲਵੀ ਨੇ ਸ਼ਨੀਵਾਰ ਨੂੰ ਗਿਲਗਿਤ-ਬਾਲਟੀਸਤਾਨ (ਜੀਬੀ) ਵਿਚ 18 ਅਗਸਤ 2020 ਨੂੰ ਵਿਧਾਨ ਸਭਾ ਚੋਣਾਂ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬਿਆਨ ਮੁਤਾਬਕ ਜੀਬੀ ਚੋਣ ਕਮਿਸ਼ਨ 24 ਹਲਕਿਆਂ ਵਿਚ ਚੋਣਾਂ ਆਯੋਜਿਤ ਕਰੇਗਾ।
ਪੜ੍ਹੋ ਇਹ ਅਹਿਮ ਖਬਰ- 100 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗ ਨੇ ਦਿੱਤੀ ਕੋਵਿਡ-19 ਨੂੰ ਮਾਤ, ਡਾਕਟਰ ਵੀ ਹੈਰਾਨ
ਭਾਰਤ ਨੇ ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਇਕ ਸੀਨੀਅਰ ਪਾਕਿਸਤਾਨੀ ਡਿਪਲੋਮੈਟਿਕ ਨੂੰ ਇਕ ਹੱਦਬੰਦੀ ਜਾਰੀ ਕੀਤੀ ਸੀ ਅਤੇ ਉੱਚ ਅਦਾਲਤ ਦੇ ਫੈਸਲੇ 'ਤੇ ਸਖਤ ਵਿਰੋਧ ਦਰਜ ਕਰਵਾਇਆ ਸੀ। ਭਾਰਤ ਨੇ ਪਾਕਿਸਤਾਨ ਨੂੰ ਇਹ ਵੀ ਸਪੱਸ਼ਟ ਰੂਪ ਨਾਲ ਦੱਸ ਦਿੱਤਾ ਸੀ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼, ਜਿਸ ਵਿਚ ਗਿਲਗਿਤ-ਬਾਲਟੀਸਤਾਨ ਦੇ ਖੇਤਰ ਵੀ ਸ਼ਾਮਲ ਹੈ ਦੇਸ਼ ਦਾ ਅਟੁੱਟ ਹਿੱਸਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਜਾਂ ਉਸ ਦੀ ਨਿਆਂਪਾਲਿਕਾ ਦੇ ਕੋਲ ਗੈਰ ਕਾਨੂੰਨੀ ਢੰਗ ਨਾਲ ਅਤੇ ਜ਼ਬਰੀ ਕਬਜ਼ੇ ਵਾਲੇ ਖੇਤਰਾਂ ਵਿਚ ਦਖਲ ਅੰਦਾਜ਼ੀ ਦਾ ਅਧਿਕਾਰ ਨਹੀਂ ਹੈ।
ਅਮਰੀਕਾ ਦੇ ਕੇਂਟੁਕੀ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਚੱਲੀ ਗੋਲੀ, ਇਕ ਦੀ ਮੌਤ ਤੇ ਇਕ ਜ਼ਖਮੀ
NEXT STORY