ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਨੇ ਰਾਤੋ-ਰਾਤ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਨੂੰ ਹੋਰ ਸਖ਼ਤ ਕਰ ਦਿੱਤਾ। ਇਹ ਬਦਲਾਅ ਉਦੋਂ ਕੀਤੇ ਗਏ, ਜਦੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਮੰਗਲਵਾਰ ਨੂੰ ਦੇਸ਼ ਦੀ ਚੋਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਏਜੰਸੀ ਸਾਹਮਣੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੇਸ਼ ਹੋਣਾ ਸੀ। ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ, ਜੋ ਕਿ ਜ਼ਿਆਰਤ ਲਈ ਰਾਸ਼ਟਰਪਤੀ ਆਰਿਫ ਅਲਵੀ ਦੀ ਗੈਰ-ਮੌਜੂਦਗੀ ਵਿੱਚ ਕੰਮ ਕਰ ਰਹੇ ਹਨ, ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੂੰ ਜਾਂਚ ਦੇ ਸਮੇਂ ਦੌਰਾਨ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਅਤੇ ਐਨ.ਏ.ਬੀ. ਅਦਾਲਤ ਨੂੰ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲੇ ਦੇ 15 ਦਿਨਾਂ ਦੀ ਬਜਾਏ ਹੁਣ 30 ਦਿਨਾਂ ਦੀ ਨਜ਼ਰਬੰਦੀ ਦੀ ਇਜਾਜ਼ਤ ਦਾ ਅਧਿਕਾਰ ਦੇਣ ਲਈ ਇਕ ਆਰਡੀਨੈਂਸ ਜਾਰੀ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਸੁਪਰਮਾਰਕੀਟਾਂ 'ਚ ਪਲਾਸਟਿਕ ਬੈਗਾਂ ਦੀ ਵਰਤੋਂ 'ਤੇ ਲਾਈ ਪਾਬੰਦੀ
ਇਹ ਆਰਡੀਨੈਂਸ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਲਾਹ 'ਤੇ ਜਾਰੀ ਕੀਤਾ ਗਿਆ ਸੀ। ਸੰਜਰਾਨੀ ਦੁਆਰਾ ਹਸਤਾਖਰ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ “ਸਾਰ ਅੰਸ਼ ਦੇ ਪੈਰਾ 6 ਵਿੱਚ ਪ੍ਰਧਾਨ ਮੰਤਰੀ ਦੇ ਸੁਝਾਅ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੂੰ ਰਾਸ਼ਟਰੀ ਜਵਾਬਦੇਹੀ (ਸੋਧ) ਆਰਡੀਨੈਂਸ, 2023 'ਤੇ ਦਸਤਖ਼ਤ ਕਰਕੇ ਲਾਗੂ ਕੀਤਾ ਗਿਆ। ਇਹ ਬਦਲਾਅ ਅੱਧੀ ਰਾਤ ਦੇ ਆਸ-ਪਾਸ ਅਤੇ ਖਾਨ ਦੇ NAB ਸਾਹਮਣੇ ਪੇਸ਼ ਹੋਣ ਤੋਂ ਕੁਝ ਘੰਟੇ ਪਹਿਲਾਂ ਕੀਤੇ ਗਏ ਸਨ। ਖਾਨ (70) ਆਪਣੀ ਪਤਨੀ ਬੁਸ਼ਰਾ ਬੀਬੀ ਨਾਲ ਲਾਹੌਰ ਤੋਂ ਇਸਲਾਮਾਬਾਦ ਲਈ ਰਵਾਨਾ ਹੋਏ ਕਿਉਂਕਿ ਦੋਵਾਂ ਨੇ ਅਲ-ਕਾਦਿਰ ਟਰੱਸਟ ਮਾਮਲੇ 'ਚ ਐੱਨਏਬੀ ਸਾਹਮਣੇ ਪੇਸ਼ ਹੋਣਾ ਸੀ। ਉਨ੍ਹਾਂ ਦੀ ਮੀਡੀਆ ਟੀਮ ਨੇ ਇਕ ਵਟਸਐਪ ਸੰਦੇਸ਼ 'ਚ ਇਹ ਜਾਣਕਾਰੀ ਦਿੱਤੀ। ਅਲ-ਕਾਦਿਰ ਟਰੱਸਟ ਮਾਮਲਾ ਘੱਟੋ-ਘੱਟ 50 ਅਰਬ ਰੁਪਏ ਦੇ ਭ੍ਰਿਸ਼ਟਾਚਾਰ ਦਾ ਹੈ। ਖਾਨ ਨੇ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਸਰਕਾਰ 'ਤੇ ਸਿਆਸੀ ਕਾਰਨਾਂ ਕਰਕੇ ਉਸ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਰੂਹ ਪੰਜਾਬ ਦੀ' ਅਕਾਦਮੀ ਮੈਲਬੌਰਨ ਵੱਲੋਂ ਕਰਵਾਇਆ ਸੱਭਿਆਚਾਰਕ ਮੇਲਾ ਸਫਲ ਰਿਹਾ
NEXT STORY