ਇਸਲਾਮਾਬਾਦ— ਮੁੰਬਈ 'ਚ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਚਾਹੇ ਹੀ ਦੁਨੀਆ ਦੇ ਲਈ ਖਤਰਨਾਕ ਅੱਤਵਾਦੀ ਹੋਵੇ, ਪਰ ਪਾਕਿਸਤਾਨ 'ਚ ਉਸ ਦੇ ਰਸੂਖ 'ਚ ਕੋਈ ਕਮੀ ਨਹੀਂ ਹੈ ਤੇ ਅੱਤਵਾਦੀ ਗਤੀਵਿਧੀਆਂ ਦੀ ਬਦੌਲਤ ਆਪਣੇ ਅਕਸ ਦਾ ਫਾਇਦਾ ਉਹ ਪਾਕਿਸਤਾਨ 'ਚ ਹੋ ਰਹੀਆਂ ਆਮ ਚੋਣਾਂ 'ਚ ਚੁੱਕਣ ਦੀ ਫਿਰਾਕ 'ਚ ਹੈ।
ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ ਤੇ ਜਿਥੇ ਸਿਆਸੀ ਪਾਰਟੀਆਂ ਚੋਣਾਂ 'ਚ ਹਿੱਸਾ ਲੈ ਰਹੀਆਂ ਹਨ, ਉਥੇ ਹਾਫਿਜ਼ ਸਈਦ ਵਰਗੇ ਮੋਸਟਵਾਂਟਡ ਅੱਤਵਾਦੀ ਵੀ ਚੋਣਾਂ 'ਚ ਵੱਡੀ ਹਿੱਸੇਦਾਰੀ ਕਰ ਸੰਸਦ 'ਚ ਆਪਣੀ ਪਹੁੰਚ ਬਣਾਉਣ ਦੀ ਫਿਰਾਕ 'ਚ ਹਨ। ਸਈਦ ਦਾ ਬੇਟਾ ਤਲਹਾ ਸਈਦ ਤੇ ਜਵਾਈ ਹਾਫਿਜ਼ ਖਾਲਿਦ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
265 ਉਮੀਦਵਾਰਾਂ ਨੂੰ ਸਮਰਥਨ
ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਦੇ ਸਮਰਥਨ ਨਾਲ 265 ਉਮੀਦਵਾਰ ਚੋਣਾਂ 'ਚ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ ਉਸ ਦਾ ਬੇਟਾ ਤੇ ਜਵਾਈ ਵੀ ਸ਼ਾਮਲ ਹੈ। ਇਹ ਵੀ ਉਸ ਵੇਲੇ ਹੋ ਰਿਹਾ ਹੈ ਜਦੋਂ ਅਮਰੀਕਾ ਨੇ ਉਸ ਦੀਆਂ ਅੱਤਵਾਦੀ ਗਤੀਵਿਧੀਆਂ ਦੇ ਕਾਰਨ ਉਸ 'ਤੇ 10 ਮਿਲੀਅਨ ਡਾਲਰ ਦਾ ਇਨਾਮ ਐਲਾਨ ਕਰ ਰੱਖਿਆ ਹੈ। ਪਰ ਇਸ ਸਭ ਤੋਂ ਬੇਪਰਵਾਹ ਹਾਫਿਜ਼ ਸਿਆਸੀ ਗਤੀਵਿਧੀਆਂ 'ਚ ਸਾਮਲ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਸਲਾਮਾਬਾਦ 'ਚ ਸੰਸਦੀ ਖੇਤਰ ਐਨ.ਏ. 53 (ਨੈਸ਼ਨਲ ਅਸੈਂਬਲੀ) 'ਚ ਜਮਾਤ ਉਦ ਦਾਵਾ ਸਮਰਥਿਤ ਉਮੀਦਵਾਰ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਹਾਫਿਜ਼ ਦੇ ਨਾਲ ਅਬਦੁੱਲਾ ਰਹਿਮਾਨ ਮੱਕੀ ਵੀ ਸੀ, ਜੋ ਕਿ ਜੇਯੂਡੀ ਦਾ ਸੈਕੇਂਡ ਕਮਾਂਡ ਹੈ ਤੇ ਆਪ ਇਕ ਖਤਰਨਾਕ ਅੱਤਵਾਦੀ ਹੈ।
ਨਾਲ ਹੀ ਇਸ ਖਤਰਨਾਕ ਅੱਤਵਾਦੀ ਦਾ ਬੇਟਾ ਤਲਹਾ ਸਈਦ ਐਨ. 91 ਸਰਗੋਧਾ ਸੀਟ ਤੋਂ ਚੋਣ ਲੜ ਰਿਹਾ ਹੈ ਤੇ ਹੁਣ ਪਿਤਾ-ਪੁੱਤਰ ਦੋਵਾਂ ਦਾ ਪੋਸਟਰ ਵੀ ਉਥੇ ਦੀਆਂ ਸੜਕਾਂ 'ਤੇ ਦਿਖਾਈ ਦੇ ਰਿਹਾ ਹੈ। ਹਾਫਿਜ਼ ਆਪਣੇ ਬੇਟੇ ਲਈ ਚੋਣ ਪ੍ਰਚਾਰ ਕਰ ਰਿਹਾ ਹੈ। 2008 'ਚ ਮੁੰਬਈ 'ਚ ਹੋਏ ਅੱਤਵਾਦੀ ਹਮਲਿਆਂ 'ਚ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਤੇ ਉਸ ਨੇ ਮਿੱਲੀ ਮੁਸਲਿਮ ਲੀਗ ਪਾਰਟੀ ਦੇ ਰਾਹੀਂ ਪਾਕਿਸਤਾਨ ਦੀ ਸਿਆਸਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪਾਕਿਸਤਾਨ ਚੋਣ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਦੇ ਇਤਰਾਜ਼ ਤੋਂ ਬਾਅਦ ਉਸ ਦਾ ਰਜਿਸਟ੍ਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ।
ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਦੇ ਸਮਰਥਨ 'ਚ ਕੁੱਲ 265 ਉਮੀਦਵਾਰ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ 'ਚੋਂ 80 ਨੈਸ਼ਨਲ ਤੇ 185 ਸੂਬਾਈ ਅਸੈਂਬਲੀ ਦੇ ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਉਮੀਦਵਾਰਾਂ 'ਚ ਉਸ ਦਾ ਬੇਟਾ ਤੇ ਦਾਮਾਦ ਵੀ ਸ਼ਾਮਲ ਹਨ, ਜਿਨ੍ਹਾਂ ਦੀ ਨਾਮਜ਼ਦਗੀ ਚੋਣ ਅਧਿਕਾਰੀ ਨੇ ਸਵਿਕਾਰ ਕਰ ਲਈ ਹੈ।
ਬ੍ਰਿਟੇਨ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੀਆਂ ਔਰਤਾਂ ਨੂੰ ਸਜ਼ਾ ਸੁਣਾਈ ਗਈ
NEXT STORY