ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਐਕਸ ਹੈਂਡਲ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਲੋਕਤੰਤਰ ਦੇ ਤਿਉਹਾਰ ਦੀ ਖੂਬਸੂਰਤੀ ਨੂੰ ਬਿਆਨ ਕਰ ਰਹੀ ਹੈ। ਪੋਸਟ ਸਾਂਝੀ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਮਹਾਨ ਨਿਕੋਬਾਰ ਦੇ ਜਨਜਾਤੀ ਸਮੂਹਾਂ ’ਚੋਂ ਇਕ ਸ਼ੋਂਪੇਨ ਜਨਜਾਤੀ ਦੇ ਮੈਂਬਰਾਂ ਨੇ ਪਹਿਲੀ ਵਾਰ ਵੋਟ ਪਾਈ ਹੈ। ਆਨੰਦ ਮਹਿੰਦਰਾ ਦੀ ਇਸ ਪੋਸਟ ’ਚ ਸ਼ੋਂਪੇਨ ਜਨਜਾਤੀ ਦਾ ਇਕ ਮੈਂਬਰ ਆਪਣਾ ਵੋਟਰ ਆਈ. ਡੀ. ਕਾਰਡ ਫੜ ਕੇ ਅਤੇ ਆਪਣੀ ਸਿਆਹੀ ਵਾਲੀ ਉਂਗਲ ਦਿਖਾਉਂਦੇ ਹੋਏ ਇਕ ਫੋਟੋ ਖਿਚਵਾ ਰਿਹਾ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਆਨੰਦ ਮਹਿੰਦਰਾ ਨੇ ਲੋਕਤੰਤਰ ਨੂੰ ਇਕ ਸ਼ਕਤੀਸ਼ਾਲੀ ਦੱਸਿਆ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਮੇਰੇ ਲਈ ਇਹ 2024 ਦੀਆਂ ਚੋਣਾਂ ਦੀ ਸਭ ਤੋਂ ਵਧੀਆ ਤਸਵੀਰ ਹੈ। ਗ੍ਰੇਟ ਨਿਕੋਬਾਰ ’ਚ ਸ਼ੋਂਪੇਨ ਜਨਜਾਤੀ ਦੇ ਸੱਤ ਲੋਕਾਂ ’ਚੋਂ ਇਕ ਜਿਸ ਨੇ ਪਹਿਲੀ ਵਾਰ ਵੋਟ ਪਾਈ। ਮਹਿੰਦਰਾ ਦੀ ਪੋਸਟ ’ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।
ਭਾਰਤ 'ਚ 11 ਦਿਨ ਤੋਂ ਲਾਪਤਾ ਬੰਗਲਾਦੇਸ਼ ਦੇ ਸੰਸਦ ਮੈਂਬਰ ਅਜ਼ੀਮ ਦਾ ਕੋਲਕਾਤਾ 'ਚ ਕਤਲ, ਦੋਸਤ ਨੇ ਦਿੱਤੀ ਸੀ ਸੁਪਾਰੀ
NEXT STORY