ਢਾਕਾ— ਬੰਗਲਾਦੇਸ਼ ਦੇ ਮੰਤਰੀ ਓਬੈਦੁਲ ਕਾਦਰ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਰੋਹਿੰਗਿਆ ਭਾਈਚਾਰੇ ਨੇ ਅੱਤਵਾਦੀ ਸਮੂਹਾਂ ਨਾਲ ਸਾਜ਼ਿਸ਼ ਰੱਚ ਰਿਹਾ ਹੈ। ਕਾਦਰ ਨੇ ਉਨ੍ਹਾਂ ਦੇ ਦੇਸ਼ ਦੇ ਮੁਕਤੀ ਸੰਘਰਸ਼ ਦੇ ਦੋਸ਼ੀਆਂ ਦਾ ਸਮਰਥਨ ਕਰਨ 'ਤੇ ਪਾਕਿਸਤਾਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਬੰਗਲਾਦੇਸ਼ 'ਤੇ ਨਿਸ਼ਾਨਾ ਵਿਨੰ੍ਹਣ ਦਾ ਕੋਈ ਮੌਕਾ ਨਹੀਂ ਛੱਡਦਾ ਤੇ 1971 ਮੁਕਤੀ ਸੰਘਰਸ਼ ਦੀ ਲੜਾਈ ਦੇ ਦੋਸ਼ੀਆਂ ਦੀ ਸਜ਼ਾ ਦੀ ਜਦੋਂ ਵੀ ਕੋਸ਼ਿਸ਼ ਹੁੰਦੀ ਹੈ ਤਾਂ ਪਾਕਿਸਤਾਨ ਦੇ ਮੰਤਰੀ ਬੰਗਲਾਦੇਸ਼ੀ ਸਰਕਾਰ ਖਿਲਾਫ ਬੋਲਦੇ ਹਨ।
ਬੰਗਲਾਦੇਸ਼ ਦੇ ਆਵਾਜਾਈ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, ''ਪਾਕਿਸਤਾਨ ਸਾਡੇ ਦੇਸ਼ 'ਚ ਕਿਸੇ ਵੀ ਚੰਗੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹ ਰੋਹਿੰਗਿਆ ਦੇ ਅੱਤਵਾਦੀ ਤੱਤਾਂ ਨਾਲ ਸਾਜ਼ਿਸ਼ ਵੀ ਰੱਚ ਰਹੇ ਹਨ।'' ਰੋਹਿੰਗਿਆ ਦੇ ਅੱਤਵਾਦੀ ਤੱਤਾਂ ਨਾਲ ਪਾਕਿਸਤਾਨ ਦੀ 'ਸਾਜ਼ਿਸ਼' ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਸਾਡੇ ਕੋਲ ਖਬਰਾਂ ਹਨ ਕਿ ਪਾਕਿਸਤਾਨ ਦਾ ਆਈ.ਐੱਸ.ਆਈ. ਰੋਹਿੰਗਿਆ ਭਾਈਚਾਰੇ ਦੇ ਲੋਕਾਂ ਦੇ ਅੱਤਵਾਦੀ ਸਮੂਹਾਂ ਨਾਲ ਸਾਜ਼ਿਸ਼ ਰੱਚ ਰਿਹਾ ਹੈ।''
ਕ੍ਰਿਸਮਿਸ ਤੋਂ ਪਹਿਲਾਂ ਹੀ ਵਿਵਾਦਾਂ 'ਚ ਆਈਆਂ ਟਰੂਡੋ ਦੀਆਂ ਛੁੱਟੀਆਂ
NEXT STORY