ਗੁਰਦਾਸਪੁਰ/ਕਰਾਚੀ (ਵਿਨੋਦ)- ਪਾਕਿਸਤਾਨ ਨੇ ਸਿੰਧ ਸੂਬੇ ਵਿਚ ਪਵਿੱਤਰ ਕਾਲਕਾ ਦੇਵੀ ਮੰਦਿਰ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ’ਚ ਮਾਈਨਿੰਗ ’ਤੇ ਸਥਾਈ ਰੋਕ ਲਾ ਦਿੱਤੀ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸਿੰਧ ਦੇ ਮੁੱਖ ਸਕੱਤਰ ਆਸਿਫ ਹੈਦਰ ਸ਼ਾਹ ਨੇ 28 ਅਕਤੂਬਰ ਨੂੰ ਸੁੱਕਰ ਜ਼ਿਲੇ ਦੇ ਰੋਹੜੀ ਵਿਚ ਪੁਰਾਣੇ ਸ਼ਹਿਰ ਅਰੋੜ ਨੇੜੇ ਮਾਈਨਿੰਗ ਲੀਜ਼ ਨੂੰ ਤੁਰੰਤ ਰੱਦ ਕਰਨ ਅਤੇ ਸਾਈਟ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ।
ਸ਼ਾਹ ਨੇ ਇਕ ਪਵਿੱਤਰ ਹਿੰਦੂ ਮੰਦਿਰ ਨੇੜੇ ਪਹਾੜੀ ਨੂੰ ਕੱਟਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੇ ਹੁਕਮ ਵੀ ਦਿੱਤੇ, ਜੋ ਕਿ ਸਦੀਆਂ ਪੁਰਾਣਾ ਮੰਨਿਆ ਜਾਂਦਾ ਹੈ। ਇਹ ਕਦਮ ਇਲਾਕੇ ਦੇ ਲੱਗਭਗ 60,000 ਹਿੰਦੂਆਂ ਦੇ ਸਥਾਨਕ ਆਗੂਆਂ ਵੱਲੋਂ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਚੁੱਕਿਆ ਗਿਆ।
ਸਿੱਖ ਸੈਨਿਕਾਂ ਦੇ ਸਨਮਾਨ 'ਚ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ ਕੈਨੇਡਾ ਸਰਕਾਰ
NEXT STORY