ਇਸਲਾਮਾਬਾਦ-ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕ੍ਰੋਨ' ਦਾ ਪਤਾ ਚੱਲਣ ਦੇ ਮੱਦੇਨਜ਼ਰ 6 ਅਫਰੀਕੀ ਦੇਸ਼ਾਂ ਅਤੇ ਹਾਂਗਕਾਂਗ 'ਤੇ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਲੱਗਾ ਦਿੱਤੀ ਹੈ। ਓਮੀਕ੍ਰੋਨ ਰੂਪ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ 'ਚ ਸਾਹਮਣੇ ਆਇਆ ਸੀ। ਪਾਕਿਸਤਾਨ ਦੇ ਰਾਸ਼ਟਰੀ ਕਮਾਨ ਅਤੇ ਮੁਹਿੰਮ ਕੇਂਦਰ (ਐੱਨ.ਸੀ.ਓ.ਸੀ.) ਨੇ ਇਕ ਬਿਆਨ 'ਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ :ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਦੀ ਕੀਮਤ ਵੱਖ-ਵੱਖ ਹੁੰਦੀ ਹੈ : ਤਸਕਰ ਨੈੱਟਵਰਕ
ਬਿਆਨ ਮੁਤਾਬਕ ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕ੍ਰੋਨ ਸਾਹਮਣੇ ਆਉਣ ਅਤੇ ਇਸ ਦੇ ਨੇੜਲ਼ੇ ਹੋਰ ਅਫਰੀਕੀ ਦੇਸ਼ਾਂ 'ਚ ਫੈਲਣ ਦੇ ਮੱਦੇਨਜ਼ਰ ਦੱਖਣੀ ਅਫਰੀਕਾ, ਹਾਂਗਕਾਂਗ, ਮੋਜਾਬਿੰਕ, ਨਾਮੀਬੀਆ, ਲੋਸੋਥੋ, ਇਸਵਾਤਿਨੀ ਅਤੇ ਬੋਤਸਵਾਨਾ ਨਾਲ ਸਿੱਧੀਆਂ ਅਤੇ ਅਸਿੱਧੀਆਂ ਸਾਰੀਆਂ ਤਰ੍ਹਾਂ ਦੀਆਂ ਯਾਤਰਾ 'ਤੇ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਪਾਬੰਦੀ ਲੱਗਾ ਦਿੱਤੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ 129 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਦਿੱਤੀ ਗਈ ਮਨਜ਼ੂਰੀ
ਪਾਕਿਸਤਾਨ 'ਚ ਕੋਵਿਡ-19 ਨਾਲ ਨਜਿੱਠਣ ਅਤੇ ਇਸ ਦੇ ਮੱਦੇਨਜ਼ਰ ਨੀਤੀਆਂ ਬਣਾਉਣ ਵਾਲੀ ਐੱਨ.ਸੀ.ਓ.ਸੀ. ਮੁੱਖ ਸੰਗਠਨ ਹੈ। ਐੱਨ.ਸੀ.ਓ.ਸੀ. ਨੇ ਕਿਹਾ ਕਿ ਬੇਹਦ ਐਮਰਜੈਂਸੀ ਸਥਿਤੀ 'ਚ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਪਾਕਿਸਤਾਨੀ ਯਾਤਰੀਆਂ ਨੂੰ ਵਿਸ਼ੇਸ਼ ਸਥਿਤੀਆਂ 'ਚ ਹੀ ਛੋਟ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ :ਵਾਇਰਸ ਦੇ 'ਓਮੀਕ੍ਰੋਨ' ਰੂਪ ਨੂੰ ਫੈਲਣ ਤੋਂ ਰੋਕਣ ਲਈ ਬੰਗਲਾਦੇਸ਼ ਨੇ ਦੱ. ਅਫਰੀਕਾ ਤੋਂ ਯਾਤਰਾ ਕੀਤੀ ਮੁਅੱਤਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਦੀ ਕੀਮਤ ਵੱਖ-ਵੱਖ ਹੁੰਦੀ ਹੈ : ਤਸਕਰ ਨੈੱਟਵਰਕ
NEXT STORY