ਇਸਲਾਮਾਬਾਦ (ਭਾਸ਼ਾ)— ਰੇਡੀਓ ਪਾਕਿਸਤਾਨ ਮੁਤਾਬਕ ਇਮਰਾਨ ਖਾਨ ਦਾ ਕਹਿਣਾ ਹੈ ਕਿ ਉਹ 11 ਅਗਸਤ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣਗੇ। ਦੇਸ਼ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ 65 ਸਾਲਾ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ। ਹਾਲਾਂਕਿ ਪੀ.ਟੀ.ਆਈ. ਕੋਲ ਸਰਕਾਰ ਬਨਾਉਣ ਲਈ ਹਾਲੇ ਵੀ ਲੋੜੀਂਦਾ ਅੰਕੜਾ ਨਹੀਂ ਹੈ। ਪੀ.ਟੀ.ਆਈ. ਨੇ ਕੱਲ ਕਿਹਾ ਸੀ ਕਿ ਸਰਕਾਰ ਬਨਾਉਣ ਲਈ ਉਹ ਛੋਟੇ ਦਲਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਸੰਪਰਕ ਵਿਚ ਹੈ। ਰੇਡੀਓ ਪਾਕਿਸਤਾਨ ਮੁਤਾਬਕ ਖੈਬਰ ਪਖਤੂਨਖਵਾ ਵਿਚ ਪੀ.ਟੀ.ਆਈ. ਕਾਰਕੁੰਨਾਂ ਨੂੰ ਸੰਬੋਧਿਤ ਕਰਦਿਆਂ ਇਮਰਾਨ ਖਾਨ ਨੇ ਕਿਹਾ ਕ ਉਹ ਅਗਲੇ ਮਹੀਨੇ ਦੀ 11 ਤਰੀਕ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਨੇ ਇਹ ਵੀ ਕਿਹਾ,''ਮੈਂ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੀ ਵੀ ਚੋਣ ਕਰ ਲਈ ਹੈ। ਉਸ ਦਾ ਐਲਾਨ ਅਗਲੇ 48 ਘੰਟਿਆਂ ਦੇ ਅੰਦਰ ਕਰਾਂਗਾ। ਇਸ ਸਬੰਧ ਵਿਚ ਮੈਂ ਜੋ ਵੀ ਫੈਸਲਾ ਲਿਆ ਹੈ ਉਹ ਲੋਕਾਂ ਦੇ ਹਿੱਤ ਵਿਚ ਹੈ।''
PML-N ਅਤੇ PPP ਨੇ 'ਮਜ਼ਬੂਤ' ਵਿਰੋਧੀ ਧਿਰ ਦੇ ਗਠਨ ਲਈ ਮਿਲਾਇਆ ਹੱਥ
NEXT STORY