ਪੇਸ਼ਾਵਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ 'ਚ ਇਕ ਡੰਪਰ ਟਰੱਕ ਅਤੇ ਇਕ ਕਾਰ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਭਰਾਵਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਪੰਜਾਬ ਸੂਬੇ ਦੀ ਸਰਹੱਦ ਨਾਲ ਲੱਗੇ ਹਰੀਪੁਰ ਜ਼ਿਲੇ ਦੀ ਗਾਜ਼ੀ ਤਹਿਸੀਲ 'ਚ ਵਾਪਰਿਆ।
ਇਕ ਚਸ਼ਮਦੀਦ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆ ਰਹੇ ਡੰਪਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਘਟਨਾ ਵਾਲੀ ਥਾਂ 'ਤੇ ਹੀ 6 ਲੋਕਾਂ ਦੀ ਮੌਤ ਹੋ ਗਈ। ਕਾਰ 'ਚ ਸਵਾਰ ਲੋਕ ਹਵਾਈ ਅੱਡੇ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਇਸਲਾਮਾਬਾਦ ਜਾ ਰਹੇ ਸਨ।
ਅਰਜਨਟੀਨਾ 'ਚ ਨਿਊਯਾਰਕ ਹਮਲੇ 'ਚ ਮਾਰੇ ਗਏ ਲੋਕਾਂ ਲਈ ਪ੍ਰਗਟ ਕੀਤਾ ਗਿਆ ਸੋਗ
NEXT STORY