ਇਸਲਾਮਾਬਾਦ- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਨੇ ਪੰਜ ਸਾਲ ਦੇ ਅੰਤਰਾਲ ਤੋਂ ਬਾਅਦ ਈਰਾਨ ਲਈ ਸਿੱਧੀ ਉਡਾਣ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਖਾਨ ਨੇ ਵੀਰਵਾਰ ਨੂੰ ਇਥੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਪਹਿਲੀ ਉਡਾਣ ਬੁੱਧਵਾਰ ਰਾਤ ਪਾਕਿਸਤਾਨੀ ਸ਼ਹਿਰ ਲਾਹੌਰ ਤੋਂ ਈਰਾਨ ਦੇ ਮਸ਼ਹਦ ਦੇ ਲਈ ਰਵਾਨਾ ਹੋਈ ਅਤੇ ਵੀਰਵਾਰ ਨੂੰ ਵਾਪਸ ਲਾਹੌਰ ਆਈ।
ਉਨ੍ਹਾਂ ਨੇ ਕਿਹਾ ਕਿ ਤੀਰਥ ਯਾਤਰੀਆਂ, ਸੈਲਾਨੀਆਂ ਦੀ ਸੁਵਿਧਾ ਅਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਲੋਕਾਂ ਦੇ ਸੰਪਰਕ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਡਾਣ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ। ਪੀ.ਆਈ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰਸ਼ਦ ਮਲਿਨ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਈਰਾਨ ਅਤੇ ਪਾਕਿਸਤਾਨ ਦੇ ਵਿਚਾਲੇ ਹਵਾਈ ਸਹਿਯੋਗ ਵਧਾਉਣ ਦੀ ਕੋਸ਼ਿਸ਼ ਲਈ ਦੋਵੇਂ ਦੇਸ਼ ਸਹਿਮਤ ਹੋਏ ਹਨ। ਮਲਿਕ ਅਨੁਸਾਰ ਪੀ.ਆਈ.ਏ. ਸ਼ਨੀਵਾਰ ਨੂੰ ਦੱਖਣੀ ਬੰਦਰਗਾਰ ਸ਼ਹਿਰ ਕਰਾਚੀ ਤੋਂ ਈਰਾਨ ਦੇ ਮਸ਼ਹਦ ਲਈ ਆਪਣੀ ਸਿੱਧੀ ਉਡਾਣ ਸ਼ੁਰੂ ਕਰਨ ਵਾਲੀ ਹੈ।
ਚੀਨ ਨੇ ਫੁੱਟਬਾਲਰਾਂ ’ਤੇ ਲਾਈ ਇਹ ਪਾਬੰਦੀ, ਕਿਹਾ- ਸਮਾਜ ਲਈ ਪੇਸ਼ ਹੋਵੇਗੀ ਨਵੀਂ ਮਿਸਾਲ
NEXT STORY