ਗੁਰਦਾਸਪੁਰ/ਕਰਾਚੀ (ਵਿਨੋਦ)- ਅਫਗਾਨਿਸਤਾਨ ਨਾਲ ਦੁਸ਼ਮਣੀ ਕਾਰਨ ਪਾਕਿਸਤਾਨ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਰਹੱਦ ਬੰਦ ਹੋਣ ਨਾਲ ਆਲੂਆਂ ਦੀ ਬਰਾਮਦ ਰੁਕ ਗਈ ਹੈ, ਜਿਸ ਕਾਰਨ ਘਰੇਲੂ ਬਾਜ਼ਾਰਾਂ ’ਚ ਕੀਮਤਾਂ 77 ਫੀਸਦੀ ਤੱਕ ਡਿੱਗ ਗਈਆਂ ਹਨ। ਕਿਸਾਨ ਆਪਣੀ ਉਪਜ ਦੀ ਲਾਗਤ ਵੀ ਨਹੀਂ ਵਸੂਲ ਰਹੇ ਹਨ, ਜਿਸ ਕਾਰਨ ਉਨ੍ਹਾਂ ’ਚ ਗੁੱਸਾ ਹੈ।
ਕਿਸਾਨ ਸੰਗਠਨਾਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪਾਕਿਸਤਾਨੀ ਸਰਕਾਰ ਅਤੇ ਫੌਜੀ ਅਧਿਕਾਰੀ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਬਿਆਨ ਦੇਣ ’ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਦੁਸ਼ਮਣੀ ਲੈ ਕੇ ਇਕ ਵੱਡੀ ਗਲਤੀ ਕੀਤੀ ਹੈ। ਹੁਣ ਇਸ ਦਾ ਨਤੀਜਾ ਪਾਕਿਸਤਾਨੀ ਲੋਕ ਭੁਗਤ ਰਹੇ ਹਨ। ਲੋਕ ਪਹਿਲਾਂ ਹੀ ਫਲਾਂ ਅਤੇ ਸਬਜ਼ੀਆਂ ਦੀ ਭਾਰੀ ਕੀਮਤ ਅਦਾ ਕਰ ਰਹੇ ਹਨ। ਹੁਣ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚ ਦੀ ਘਾਟ ਕਾਰਨ ਪਾਕਿਸਤਾਨ ’ਚ ਉਗਾਏ ਜਾਣ ਵਾਲੇ ਆਲੂ ਦੇਸ਼ ’ਚ ਹੀ ਸੜ ਰਹੇ ਹਨ।
ਭਾਰਤ ਆਉਂਦੇ ਜਹਾਜ਼ 'ਚ ਬੰਬ ! ਪੈ ਗਿਆ ਚੀਕ-ਚਿਹਾੜਾ
NEXT STORY