ਇਸਲਾਮਾਬਾਦ-ਕੰਗਾਲ ਪਾਕਿਸਤਾਨ 'ਚ ਸਿਰਫ ਜਨਤਾ ਮਹਿੰਗਾਈ ਅਤੇ ਬੋਰੋਜ਼ਗਾਰੀ ਨਾਲ ਹੀ ਬੇਹਾਲ ਨਹੀਂ ਹੈ ਸਗੋਂ ਉਸ ਨੂੰ ਜ਼ਹਿਰੀਲੀ ਹਵਾ 'ਚ ਸਾਹ ਲੈਣ 'ਤੇ ਵੀ ਮਜ਼ਬੂਰ ਹੋਣਾ ਪੈ ਰਿਹਾ ਹੈ। ਆਈ.ਕਿਉ.ਆਰ. ਗਲੋਬਲ ਏਅਰ ਕੁਆਲਿਟੀ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਵਿਸ਼ਵ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਦੇਸ਼ ਐਲਾਨਿਆ ਗਿਆ ਹੈ। ਵਰਲਡ ਏਅਰ ਕੁਆਲਿਟੀ ਰਿਪੋਰਟ 2020 ਮੁਤਾਬਕ ਪਹਿਲੇ ਵੀ ਪਾਕਿਸਤਾਨ ਦੀ ਏਅਰ ਕੁਆਲਿਟੀ ਰਿਪੋਰਟ ਬਹੁਤ ਖਰਾਬ ਰਹੀ ਹੈ। ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ 'ਚ ਧੂੰਆਂ ਅਤੇ ਧੁੰਧ ਕਾਰਣ ਹਵਾ ਦੀ ਗੁਣਵਤਾ ਬਹੁਤ ਖਰਾਬ ਹੋ ਗਈ ਹੈ।
ਇਹ ਵੀ ਪੜ੍ਹੋ -ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟ੍ਰੈਕਰਟਰ ਮਾਰਚ'
20 ਫੀਸਦੀ ਮੌਤਾਂ ਦਾ ਸੰਬੰਧ ਹਵਾ ਪ੍ਰਦੂਸ਼ਣ ਨਾਲ
ਸਮਾ ਟੀ.ਵੀ. ਦੀ ਰਿਪੋਰਟ ਮੁਤਾਬਕ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪੰਜਾਬ ਸੂਬੇ ਦਾ ਲਾਹੌਰ ਹੈ। ਕੁੱਲ ਮਿਲਾ ਕੇ ਲਾਹੌਰ ਦੁਨੀਆ ਦਾ 18ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਪਾਕਿਸਤਾਨ 'ਚ ਹੋਣ ਵਾਲੀਆਂ 20 ਫੀਸਦੀ ਮੌਤਾਂ ਦਾ ਸੰਬੰਧ ਹਵਾ ਪ੍ਰਦੂਸ਼ਣ ਨਾਲ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੀ ਪ੍ਰਦੂਸ਼ਿਤ ਹਵਾ ਅਸਥਮਾ ਵਾਲੇ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਬੱਚਿਆਂ 'ਚ ਵੀ ਬੀਮਾਰੀ ਵਿਕਸਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ -ਪਾਕਿ 'ਚ ਕੋਵਿਡ-19 ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਖੇਤਰਾਂ 'ਚ ਲਾਈ ਗਈ 'ਸਮਾਰਟ ਤਾਲਾਬੰਦੀ'
ਪਾਕਿਸਤਾਨ ਦਾ ਸਭ ਤੋਂ ਸਾਫ ਸ਼ਹਿਰ ਇਸਲਾਮਾਬਾਦ
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਦੇਸ਼ ਦਾ ਸਭ ਤੋਂ ਸਾਫ ਸ਼ਹਿਰ ਇਸਲਾਮਾਬਾਦ ਹੈ ਜਿਸ ਦਾ ਏਅਰ ਕੁਆਲਿਟੀ ਇੰਡੈਕਸ 110 ਹੈ। ਸਭ ਤੋਂ ਪ੍ਰਦੂਸ਼ਿਤ ਸ਼ਹਿਰ ਲਾਹੌਰ ਹੈ। ਇਸ ਦੇ ਨਾਲ-ਨਾਲ ਲਾਹੌਰ ਵਿਸ਼ਵ ਦੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ 18ਵੇਂ ਸਥਾਨ 'ਤੇ ਹੈ। ਇਸ ਦਾ ਏਅਰ ਕੁਆਲਿਟੀ ਇੰਡੈਕਸ 163 ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟਰੈਕਟਰ ਮਾਰਚ'
NEXT STORY