ਕਰਾਚੀ(ਯੂ.ਐੱਨ.ਆਈ.)- ਪਾਕਿਸਤਾਨੀ ਮਰੀਨ ਸੁਰੱਖਿਆ ਏਜੰਸੀ ਨੇ ਗੁਜਰਾਤ ਵਿਚ ਕੌਮਾਂਤਰੀ ਸਮੁੰਦਰੀ ਪਾਣੀ ਹੱਦ ਵਿਚੋਂ ਪਿਛਲੇ 5 ਦਿਨਾਂ ਦੌਰਾਨ 7 ਭਾਰਤੀ ਕਿਸ਼ਤੀਆਂ ਨੂੰ ਕਬਜ਼ੇ ਵਿਚ ਲੈ ਕੇ ਉਹਨਾਂ ’ਤੇ ਸਵਾਰ 39 ਮਛੇਰਿਆਂ ਨੂੰ ਅਗਵਾ ਕਰ ਲਿਆ। ਗੁਜਰਾਤ ਮਰੀਨ ਫਿਸ਼ਰੀਜ਼ ਸੋਸਾਇਟੀ ਦੇ ਮੁਖੀ ਮਨੀਸ਼ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਉਹਨਾਂ ਦੱਸਿਆ ਕਿ ਪਿਛਲੇ ਪੰਜ ਦਿਨਾਂ ਵਿਚ ਪਾਕਿਸਤਾਨੀ ਮਰੀਨ ਸੁਰੱਖਿਆ ਏਜੰਸੀ ਨੇ 7 ਕਿਸ਼ਤੀਆਂ ਤੇ ਉਹਨਾਂ ਵਿਚ ਸਵਾਰ 39 ਮਛੇਰਿਆਂ ਨੂੰ ਅਗਵਾ ਕਰ ਲਿਆ ਹੈ, ਜਿਹਨਾਂ ਵਿਚ ਪੋਰਬੰਦਰ ਦੀ ਪਵਨ ਸਾਗਰ, ਓਖਾ ਤੇ ਦਵਾਰਕਾ ਦੀ ਅਲਮਦੀਨਾ ਤੇ ਭਾਗਿਆ ਲਕਸ਼ਮੀ ਨਾਂ ਦੀਆਂ ਕਿਸ਼ਤੀਆਂ ਵਿਚ ਸਵਾਰ 17 ਮਛੇਰੇ ਸੋਮਵਾਰ ਨੂੰ ਮੱਛੀਆਂ ਫੜਨ ਗਏ ਸਨ ਤੇ 13 ਫਰਵਰੀ ਨੂੰ ਪੋਰਬੰਦਰ, ਓਖਾ ਦੇ 22 ਮਛੇਰੇ ਚਾਰ ਕਿਸ਼ਤੀਆਂ ਵਿਚ ਸਵਾਰ ਹੋ ਕੇ ਭਾਰਤੀ ਸਮੁੰਦਰੀ ਹੱਦ ਵਿਚ ਮੱਛੀਆਂ ਫੜਨ ਗਏ ਸਨ।
ਭਾਰਤ 'ਚ ਬਣੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੀ ਜਾਣੋਂ ਖਾਸੀਅਤ, ਮੋਦੀ ਤੇ ਟਰੰਪ ਕਰਨਗੇ ਉਦਘਾਟਨ
NEXT STORY