ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ ਸਮੁੰਦਰੀ ਫੌਜ ਨੇ ਸ਼ਨੀਵਾਰ ਨੂੰ ਉੱਤਰੀ ਅਰਬ ਸਾਗਰ ’ਚ ਇਕ ਯੁੱਧ ਅਭਿਆਸ ਦੌਰਾਨ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਫੌਜ ਨੇ ਇਕ ਬਿਆਨ ’ਚ ਕਹਾ ਕਿ ਵਿਸਤ੍ਰਿਤ ਦੂਰੀ ’ਤੇ ‘ਵਰਟੀਕਲ ਲਾਂਚਿੰਗ ਸਿਸਟਮ’ ਤੋਂ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਐੱਲ. ਵਾਈ.-80 (ਐੱਨ) ਦਾ ਪ੍ਰੀਖਣ ਕੀਤਾ, ਜੋ ‘ਕਾਰਜਸ਼ੀਲ ਤਿਆਰੀ ਅਤੇ ਜੰਗੀ ਤਿਆਰੀ’ ਨੂੰ ਦਰਸਾਉਂਦਾ ਹੈ।
ਇਸ ’ਚ ਕਿਹਾ ਗਿਆ, ‘ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਲ. ਵਾਈ.-80 (ਐੱਨ) ਮਿਜ਼ਾਈਲ ਨੇ ਸਫ਼ਲਤਾਪੂਰਵਕ ਇਕ ਹਵਾਈ ਟੀਚੇ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਨਕਾਰਾ ਕਰ ਦਿੱਤਾ, ਜੋ ਪਾਕਿਸਤਾਨ ਸਮੁੰਦਰੀ ਫੌਜ ਦੀ ਮਜ਼ਬੂਤ ਹਵਾਈ ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਹੈ।’
ਵੈਨਕੂਵਰ ਆਈਲੈਂਡ ਨੇੜੇ ਸਮੁੰਦਰ ‘ਚ ਜਹਾਜ਼ ਦਾ ਕਰਮਚਾਰੀ ਲਾਪਤਾ, ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
NEXT STORY