ਇਸਲਾਮਾਬਾਦ– ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਇਸ ਸਦੀ ਦਾ ਸੰਕਟ’ ਕਰਾਰ ਦਿੰਦੇ ਹੋਏ ਕਿਹਾ ਕਿ ਮੌਜੂਦਾ ਸ਼ਾਸਨ ਸਾਰੇ ਮੋਰਚਿਆਂ ’ਤੇ ਫੇਲ੍ਹ ਰਿਹਾ ਹੈ। ਨਿਊਜ਼ ਇੰਟਰਨੈਸ਼ਨਲ ਮੁਤਾਬਕ, ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਨੇ ਦੇਸ਼ ਦੀ ਆਰਥਿਕ ਸਥਿਤੀ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਨਾਲ ਸਮਝੌਤੇ ਨੂੰ ਲੈ ਕੇ ਸੰਘੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਸਦੀ ਦਾ ਸੰਕਟ ਕਰਾਰ ਦਿੱਤਾ। ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ ਬਿਲਾਵਲ ਨੇ ਕਿਹਾ ਕਿ ਹਰ ਸਦੀ ’ਚ ਇਕ ਸੰਕਟ ਹੁੰਦਾ ਹੈ ਅਤੇ ਇਸ ਸਦੀ ਦਾ ਸੰਕਟ ਇਮਰਾਨ ਖਾਨ ਹੈ।
ਬਿਲਾਵਲ ਨੇ ਕਿਹਾ ਕਿ ਇਮਰਾਨ ਨੇ ਆਈ.ਐੱਮ.ਐੱਫ. ਦੇ ਨਾਲ ਕਮਜ਼ੋਰ ਸੌਦਾ ਕੀਤਾ ਸੀ ਜਿਸ ਦਾ ਬੌਝ ਆਮ ਆਦਮੀ ਅਤੇ ਗਰੀਬ ਲੋਕਾਂ ’ਤੇ ਪੈ ਰਿਹਾ ਹੈ। ਉਨ੍ਹਾਂ ਪਾਕਿਸਤਾਨ ਦੀ ਸੰਸਦ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਿੱਤੀ ਬੱਲ 2021 ਦੇਸ਼ ’ਚ ਮਹਿੰਗਾਈ ਦੀ ਸੁਨਾਮੀ ਲਿਆਏਗਾ। ਬਿਲਾਵਲ ਮੁਤਾਬਕ, ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਮਰਾਨ ਸਰਕਾਰ ਵਿੱਤੀ ਬਿੱਲ 2021 ਅਤੇ ਐੱਸ.ਬੀ.ਪੀ. ਸੋਧ ਬਿੱਲ ਪਾਸ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਸਾਰੇ ਆਈ.ਐੱਮ.ਐੱਫ. ਦੀ ਪਹਿਲਾਂ ਤੋਂ ਤੈਅ ਸ਼ਰਤਾਂ ਹਨ।
ਇਸਤੋਂ ਇਲਾਵਾ ਖੈਬਰ ਪਖਤੂਨਖਵਾ ’ਚ ਸਥਾਨਕ ਸਰਕਾਰ ਦੇ ਚੋਣ ਨਤੀਜਿਾਂ ਦਾ ਜ਼ਿਕਰ ਕਰਦੇ ਹੋਏ ਬਿਲਾਵਲ ਨੇ ਕਿਹਾ ਕਿ ਪੀ.ਟੀ.ਆਈ. ਨੂੰ ਜਲਦ ਹੀ ਆਪਣੀਆਂ ਖਰਾਬ ਆਰਥਿਕ ਨੀਤੀਆਂ ਕਾਰਨ ਜਨਤਾ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਹਰੀਕ-ਏ-ਇਨਸਾਫ ਦੇ ਸਾਂਸਦ ਆਪਣੇ ਚੋਣ ਖੇਤਰਾਂ ’ਚ ਸਰਕਾਰ ਦੇ ਆਰਥਿਕ ਪ੍ਰਦਰਸ਼ਨ ਦਾ ਬਚਾਅ ਵੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਸਾਵਿਤ ਬਿੱਲਾਂ ਰਾਹੀਂ ਸਰਕਾਰ ਕਾਰਾਂ, ਪੈਟਰੋਲ, ਸਾਈਕਲ, ਮੋਟਰਸਾਈਕਲ, ਮੋਬਾਇਲ ਫੋਨ, ਇੰਟਰਨੈੱਟ ਅਤੇ ਹੋਰ ਚੀਜ਼ਾਂ ’ਤੇ ਟੈਕਸ ਵਧਾਉਣਾ ਚਾਹੁੰਦੀ ਹੈ।
ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ
NEXT STORY