ਇਸਲਾਮਾਬਾਦ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਕੂਟਨੀਤਿਕ ਪਹਿਲ ਰੰਗ ਲਿਆਈ ਹੈ। ਇਸ ਦੇ ਚੱਲਦੇ ਪਾਕਿਸਤਾਨ 'ਤੇ ਲਗਾਤਾਰ ਅੰਤਰਰਾਸ਼ਟਰੀ ਦਬਾਅ ਵਧਦਾ ਜਾ ਰਿਹਾ ਹੈ। ਭਾਰਤ ਦੇ ਇਸ ਦਬਾਅ ਦਾ ਨਤੀਜਾ ਹੈ ਕਿ ਉਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ 'ਹਾਈ' ਰਿਸਕ ਕੈਟੇਗਰੀ 'ਚ ਸ਼ਾਮਲ ਕਰਨ ਲਈ ਰਾਜ਼ੀ ਹੋ ਗਿਆ ਹੈ।
ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਨਵੇਂ ਸਿਰੇ ਤੋਂ ਜੈਸ਼ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਤੇ ਸਮੀਖਿਆ ਕਰੇਗਾ। ਉਸ ਨੇ ਕਿਹਾ ਕਿ ਉਹ ਆਪਣੀ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਨੂੰ ਅਪਗ੍ਰੇਡ ਕਰੇਗਾ। ਇਹ ਜਾਣਕਾਰੀ ਪਾਕਿਸਤਾਨ 'ਚ ਜਾਰੀ ਇਕ ਰਿਪੋਰਟ 'ਚ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਵਿੱਤਪੋਸ਼ਣ ਤੇ ਮਨੀ ਲਾਂਡ੍ਰਿੰਗ ਤੋਂ ਨਿਪਟਣ ਲਈ ਸੂਚਨਾਵਾਂ ਸਾਂਝਾ ਕਰਨਾ ਤੇ ਅੰਦਰੂਨੀ ਕਾਰਵਾਈ ਦੇ ਲਈ ਅੰਤਰ-ਏਜੰਸੀ ਨਾਲ ਤਾਲਮੇਲ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨਾ। ਬੀਤੇ ਦਿਨੀਂ ਪੈਰਿਸ ਸਥਿਤ ਵਿੱਤੀ ਕਾਰਵਾਈ ਕਾਰਜ ਬਲ (ਐੱਫ.ਟੀ.ਐੱਫ.) ਨੇ ਪਾਕਿਸਤਾਨ ਦੀ ਮੌਜੂਦਾ ਪਾਬੰਦੀਸ਼ੁਦਾ 'ਲੋਅ' ਤੇ 'ਮੀਡੀਅਮ' ਸੂਚੀ 'ਤੇ ਆਪਣਾ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਦੇ ਇਕ ਕਦਮ ਨੂੰ ਐੱਫ.ਟੀ.ਐੱਫ. ਦੇ ਵਿਰੋਧ ਦਾ ਨਤੀਜਾ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਤ ਸਕੱਤਰ ਆਰਿਫ ਅਹਿਮਦ ਖਾਨ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਨੂੰ ਸਖਤ ਆਰਥਿਕ ਪਾਬੰਦੀਆਂ ਤੋਂ ਬਚਣਾ ਹੈ ਤਾਂ ਉਸ ਨੂੰ ਜਲਦੀ ਹੀ ਅੱਤਵਾਦ ਖਿਲਾਫ ਸਖਤ ਕਦਮ ਚੁੱਕਣੇ ਹੋਣਗੇ। ਵਿੱਤ ਸਕੱਤਰ ਦਾ ਬਿਆਨ ਅਜਿਹੇ ਵੇਲੇ 'ਚ ਆਇਆ ਹੈ, ਜਦੋਂ ਹਾਲ ਦੇ ਐੱਫ.ਏ.ਟੀ.ਐੱਫ. ਨੇ ਆਪਣੀ ਪੈਰਿਸ ਬੈਠਕ 'ਚ ਪਾਕਿਸਤਾਨ ਨੂੰ ਗ੍ਰੇ ਲਿਸਟ ਤੋਂ ਬਾਹਰ ਨਹੀਂ ਕਰਨ ਦਾ ਫੈਸਲਾ ਲਿਆ ਸੀ।
ਇੰਗਲੈਂਡ 'ਚ ਪੰਜਾਬ ਦੀ ਧੀ ਨੇ ਕੀਤਾ ਅਨੋਖਾ ਦਾਨ
NEXT STORY